ਸੰਗਰੂਰ (ਰਾਜੇਸ਼ ਕੋਹਲੀ) : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਨੀਤੀਆਂ ਕਾਰਨ ਹੀ ਅੱਜ ਅਕਾਲੀ ਦਲ ਖਾਲੀ ਹੋ ਰਿਹਾ ਹੈ। ਸ਼ੇਰ ਸਿੰਘ ਘੁਬਾਇਆ ਵਲੋਂ ਅਕਾਲੀ ਦਲ 'ਚੋਂ ਦਿੱਤੇ ਅਸਤੀਫੇ 'ਤੇ ਬੋਲਦਿਆਂ ਮਾਨ ਨੇ ਕਿਹਾ ਕਿ ਹੁਣ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੌਲੀ-ਹੌਲੀ ਖਤਮ ਹੋ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਐੱਮ.ਪੀ. ਨੇ ਕਿਹਾ ਕਿ ਅਕਾਲੀ ਦਲ ਜ਼ਮੀਨ ਨਾਲ ਜੂੜੇ ਆਪਣੇ ਤਜ਼ਰਬੇਕਾਰ ਲੀਡਰਾਂ 4ਦਾ ਅਪਮਾਨ ਕਰ ਰਿਹਾ ਹੈ। ਜਿਸ ਕਾਰਨ ਇਕ ਤੋਂ ਬਾਅਦ ਇਕ ਟਕਸਾਲੀ ਲੀਡਰ ਪਾਰਟੀ ਨੂੰ ਅਲਵਿਦਾ ਆਖ ਰਿਹਾ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਦੀ 99 ਸਾਲ ਦੀ ਲੀਜ਼ ਖਤਮ ਹੋ ਗਈ ਹੈ। ਅਕਾਲੀ ਦਲ 1920 ਵਿਚ ਬਣਿਆ ਸੀ ਅਤੇ 2019 ਵਿਚ ਖਤਮ ਹੋ ਜਾਵੇਗਾ।
7 ਪ੍ਰਾਜੈਕਟਾਂ ਦਾ ਕੈਪਟਨ ਨੇ ਰੱਖਿਆ ਨੀਂਹ ਪੱਥਰ, ਸ਼ਾਮਚੁਰਾਸੀ ਬਣੇਗੀ ਸਬ-ਤਹਿਸੀਲ
NEXT STORY