ਸਿਰਸਾ— ਸਿਰਸਾ 'ਚ ਆਯੋਜਿਤ ਆਮ ਆਦਮੀ ਪਾਰਟੀ ਦੀ ਰੈਲੀ 'ਚ ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੀ ਪਹੁੰਚੇ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਭਗਵੰਤ ਮਾਨ ਨੇ ਚੌਟਾਲਾ ਤੇ ਬਾਦਲ ਪਰਿਵਾਰ 'ਤੇ ਜੰਮ ਕੇ ਨਿਸ਼ਾਨਾ ਵਿਨ੍ਹਿਆ। ਭਗਵੰਤ ਮਾਨ ਨੇ ਕਿਹਾ ਕਿ ਚੌਟਾਲਾ ਪਰਿਵਾਰ ਨੇ ਲੁੱਟਣ ਦਾ ਕੰਮ ਬਾਦਲ ਪਰਿਵਾਰ ਤੋਂ ਸਿੱਖਿਆ ਹੈ। ਮਾਨ ਨੇ ਕਿਹਾ ਦੋਵੇਂ ਗੁਆਂਢੀ ਹਨ ਦੋਹਾਂ ਦੇ ਪਿੰਡ ਵੀ ਨੇੜੇ ਹਨ, ਜਦ ਮੁੱਖ ਮੰਤਰੀ ਹੁੰਦੇ ਸਨ ਤਾਂ ਚੰਡੀਗੜ੍ਹ 'ਚ ਦੋਹਾਂ ਦੀ ਕੋਠੀ ਵੀ ਨਾਲ ਹੀ ਹੁੰਦੀ ਸੀ। ਉਨ੍ਹਾਂ ਕਿਹਾ ਜੇਕਰ ਭਗਵਾਨ ਨੇ ਸੁੱਖ ਰੱਖੀ ਤਾਂ ਮਹੀਨੇ 2 ਮਹੀਨੇ 'ਚ ਜੇਲ 'ਚ ਵੀ ਦੋਵੇਂ ਇਕ ਦੂਜੇ ਦੇ ਗੁਆਂਢੀ ਹੋਣਗੇ। ਭਗਵੰਤ ਮਾਨ ਨੇ ਕਿਹਾ, ਸਮਾਂ ਸਾਰਿਆਂ ਦਾ ਬਦਲਦਾ ਹੈ, ਕੁਝ ਸਾਲ ਪਹਿਲਾਂ ਚੌਟਾਲਾ ਪਰਿਵਾਰ ਦਾ ਹਰਿਆਣਾ 'ਚ ਦਬਦਬਾ ਸੀ ਅੱਜ ਕੱਲ ਦੋਵੇਂ ਪਿਓ ਪੁੱਤ ਜੇਲ 'ਚ ਬੈਠ ਕੇ ਬਿਸਕੁੱਟ ਬਣਾਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦਾ ਮੰਦਬੁੱਧੀ ਬੱਚਾ ਹੈ, ਉਹ ਪੰਜਾਬ 'ਚ ਲੋਕਾਂ ਨੂੰ ਕਹਿੰਦੇ ਸਨ ਕਿ ਅਸੀਂ 25 ਸਾਲ ਰਾਜ ਕਰਾਂਗੇ ਪਰ ਪਿਛਲੀਆਂ ਚੋਣਾਂ ਨੂੰ 25 ਸੀਟਾਂ ਵੀ ਨਹੀਂ ਮਿਲੀਆਂ।
ਸਰਪੰਚੀ ਦੀ ਚੋਣ ਲੜ ਰਹੀ ਉਮੀਦਵਾਰ ਨੂੰ ਨਹੀਂ ਦਿੱਤਾ ਚੋਣ ਨਿਸ਼ਾਨ
NEXT STORY