ਸੰਗਰੂਰ/ਮੋਹਾਲੀ (ਵਿਜੈ ਕੁਮਾਰ ਸਿੰਗਲਾ) : ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਬੇਸ਼ੱਕ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਵੋਟ ਮੋਹਾਲੀ ਵਿਖੇ ਪਾਈ। ਭਗਵੰਤ ਮਾਨ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਬਾਬਾ ਸਾਹਿਬ ਅਤੇ ਭਗਤ ਸਿੰਘ ਜੀ ਦੇ ਸੁਫ਼ਨਿਆਂ ਦੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਪਾਈ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਲੁਧਿਆਣਾ 'ਚ ਵੋਟਾਂ ਪੈਣੀਆਂ ਸ਼ੁਰੂ, DC ਦੀ ਲੋਕਾਂ ਖ਼ਾਸ ਅਪੀਲ
ਪੰਜਾਬ ਦੇ ਸੁਨਹਿਰੇ ਭਵਿੱਖ ਲਈ ਤੁਸੀਂ ਵੀ ਆਪਣਾ ਫ਼ਰਜ਼ ਨਿਭਾਇਓ, ਵੋਟ ਜ਼ਰੂਰ ਪਾਉਣ ਜਾਇਓ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਮਾਂ-ਬਾਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਅੱਜ ਦੇ ਦਿਨ ਵੋਟ ਪਾਉਣ ਲਈ ਜ਼ਰੂਰ ਲੈ ਕੇ ਜਾਓ ਕਿਉਂਕਿ ਅੱਜ ਕੋਈ ਪਿਕਨਿਕ ਦਾ ਦਿਨ ਨਹੀਂ, ਸਗੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਇੱਕ ਨਵਾਂ ਇਤਿਹਾਸ ਲਿਖਣ ਦਾ ਮੌਕਾ ਹੈ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਮੋਹਾਲੀ ਦੇ ਹਲਕਿਆਂ 'ਚ ਵੋਟਾਂ ਪੈਣ ਦਾ ਕੰਮ ਜਾਰੀ, ਜਾਣੋ ਕਿਹੜੇ ਉਮੀਦਵਾਰ ਪਾ ਚੁੱਕੇ ਨੇ ਵੋਟਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ 2022 : ਗੁਰਦਾਸਪੁਰ ’ਚ ਹੋਈ 70.62 ਫੀਸਦੀ ਵੋਟਿੰਗ
NEXT STORY