ਚੰਡੀਗੜ੍ਹ (ਬਿਊਰੋ) - ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਿਲੇ 'ਤੇ 17 ਮਈ 2016 ਨੂੰ ਲੁਧਿਆਣਾ ਵਿਖੇ ਹੋਏ ਹਮਲੇ ਦੌਰਾਨ ਭੁਪਿੰਦਰ ਸਿੰਘ ਦੀ ਮੌਤ ਦੇ ਮਾਮਲੇ 'ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਮੇਹਰ ਸਿੰਘ ਅਤੇ ਹਰਭਜਨ ਸਿੰਘ ਬੰਬੇ ਨੂੰ ਹਾਈਕੋਰਟ ਵੱਲੋਂ ਮਿਲੀਆਂ ਅਗਾਊਂ ਜ਼ਮਾਨਤਾਂ ਵੀਰਵਾਰ ਨੂੰ ਰੱਦ ਹੋ ਗਈਆਂ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਦੇ ਵਕੀਲਾਂ ਜੀ. ਪੀ. ਐੱਸ. ਘੁੰਮਣ ਤੇ ਜੀ. ਐੱਸ. ਘੁੰਮਣ ਨੇ ਜ਼ਮਾਨਤਾਂ ਦਾ ਵਿਰੋਧ ਕਰਦਿਆਂ ਬੈਂਚ ਨੂੰ ਧਿਆਨ ਦਿਵਾਇਆ ਕਿ ਹੇਠਲੀ ਅਦਾਲਤ ਵਿਚ ਟਰਾਇਲ ਸ਼ੁਰੂ ਹੋ ਚੁੱਕਾ ਹੈ ਤੇ ਇਨ੍ਹਾਂ ਦੋਵੇਂ ਮੁਲਜ਼ਮਾਂ ਦੀ ਇਸ ਵਾਰਦਾਤ 'ਚ ਕਥਿਤ ਤੌਰ 'ਤੇ ਵੱਡੀ ਸ਼ਮੂਲੀਅਤ ਹੈ, ਲਿਹਾਜਾ ਜ਼ਮਾਨਤਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮਾਮਲੇ ਮੁਤਾਬਕ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਵੱਲੋਂ ਮੇਹਰ ਸਿੰਘ ਤੇ ਹਰਭਜਨ ਸਿੰਘ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਧੁੰਮਾ ਸਮੇਤ ਹੋਰਨਾਂ ਨੂੰ ਇਸ ਮਾਮਲੇ ਵਿਚ ਮੁਲਾਜ਼ਮਾਂ ਵਜੋਂ ਸ਼ਾਮਲ ਕਰਨ ਲਈ ਲੁਧਿਆਣਾ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਗਈ ਸੀ, ਜਿਸ 'ਤੇ ਲੁਧਿਆਣਾ ਸੈਸ਼ਨ ਅਦਾਲਤ ਨੇ ਬਾਬਾ ਧੁੰਮਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਉਪਰੋਕਤ ਦੋਵਾਂ ਨੂੰ ਕੁਝ ਹੋਰਨਾਂ ਸਮੇਤ ਸੰਮਨ ਜਾਰੀ ਕੀਤੇ ਸੀ ਤੇ ਨਾਲ ਹੀ ਗੈਰ-ਜ਼ਮਾਨਤੀ ਵਾਰੰਟ ਕੱਢੇ ਸਨ। ਇਸੇ ਮਾਮਲੇ ਵਿਚ ਮੇਹਰ ਸਿੰਘ ਤੇ ਹਰਭਜਨ ਸਿੰਘ ਨੇ ਅਰਜ਼ੀਆਂ ਦਾਖਲ ਕਰਕੇ ਹਾਈਕੋਰਟ ਕੋਲੋਂ ਗੈਰ-ਜ਼ਮਾਨਤੀ ਵਾਰੰਟ ਰੱਦ ਕਰਨ ਅਤੇ ਅਗਾਊਂ ਜ਼ਮਾਨਤਾਂ ਦੀ ਮੰਗ ਕੀਤੀ ਸੀ।
ਲੁੱਟ-ਖੋਹ ਕਰਨ ਦੇ ਮਾਮਲੇ 'ਚ ਵੱਖ-ਵੱਖ ਜਥੇਬੰਦੀਆਂ ਨੇ ਥਾਣਾ ਘੇਰਿਆ
NEXT STORY