ਅੰਮ੍ਰਿਤਸਰ (ਸੁਮਿਤ ਖੰਨਾ) - ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਹਨ, ਜਿਥੇ ਭਾਜਪਾ ਯੁਵਾ ਮੋਰਚਾ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਦਰਅਸਲ, ਹਾਲ ਹੀ 'ਚ ਨਵਜੋਤ ਸਿੱਧੂ ਨੇ ਪਾਕਿਸਤਾਨ ਨੂੰ ਦੱਖਣੀ ਭਾਰਤ ਤੋਂ ਜ਼ਿਆਦਾ ਵਧੀਆ ਦੱਸਿਆ ਸੀ ਤੇ ਸਿੱਧੂ ਦਾ ਇਹੀ ਪਾਕਿਸਤਾਨੀ ਪ੍ਰੇਮ ਭਾਜਪਾ ਨੂੰ ਹਜ਼ਮ ਨਹੀਂ ਸੀ ਹੋਇਆ। ਇਸ ਲਈ ਸਿੱਧੂ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਭਾਜਪਾ ਵਰਕਰਾਂ ਨੇ ਸਿੱਧੂ ਦਾ ਪਿੱਟ ਸਿਆਪਾ ਕਰਦਿਆਂ ਉਸ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਸਿੱਧੂ ਨੂੰ ਪਾਕਿਸਤਾਨ ਦਾ ਏਜੰਟ ਵੀ ਦੱਸਿਆ ਹੈ।
ਦੱਸ ਦੇਈਏ ਕਿ ਨਵਜੋਤ ਸਿੰਘ ਪਹਿਲਾਂ ਪਾਕਿਸਤਾਨ ਦੇ ਦੌਰੇ ਦੌਰਾਨ ਉਥੋਂ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਅਤੇ ਹੁਣ ਪਾਕਿਸਤਾਨ ਨੂੰ ਦੱਖਣੀ ਭਾਰਤ ਤੋਂ ਬਿਹਤਰ ਦੱਸਣ ਕਰਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ।
ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲੱਗੀ ਅੱਗ
NEXT STORY