ਅੰਮ੍ਰਿਤਸਰ (ਸੂਰੀ)—ਗੁਰਸ਼ਰਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸੰਧੂ ਐਵੀਨਿਊ ਮੀਰਾਂਕੋਟ ਰੋਡ ਨੇ ਪੁਲਸ ਚੌਕੀ ਗੁੰਮਟਾਲਾ ਵਿਖੇ ਦਿੱਤੀ ਦਰਖਾਸਤ 'ਚ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਸਾਢੇ 12 ਵਜੇ ਮੇਰੇ ਘਰ ਦੇ ਬਾਹਰ ਖੜ੍ਹੀ ਕਾਰ ਨੰਬਰ ਪੀ ਬੀ 02 ਡਬਲਿਊ 7554 ਨੂੰ ਅਮਨ ਸਿੰਘ ਅਤੇ ਇਸ ਦੇ ਹੋਰ ਸਾਥੀਆਂ ਨੇ ਅੱਗ ਲਾ ਕੇ ਸਾੜ ਦਿੱਤਾ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਸਾਡੇ ਕੋਲ ਹੈ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਜਮੇਰ ਸਿੰਘ, ਸਿਮਰਨਜੀਤ ਸਿੰਘ, ਲਵਜੀਤ ਸਿੰਘ, ਗੁਰਸੇਵਕ ਸਿੰਘ, ਜਤਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਦੂਜੀ ਧਿਰ ਦੇ ਅਮਨ ਪੁੱਤਰ ਰਾਜੂ ਨੇ ਦੱਸਿਆ ਕਿ ਮੈਨੂੰ ਰੰਜਿਸ਼ ਤਹਿਤ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਨਾ ਮੈਂ ਅਤੇ ਨਾ ਹੀ ਮੇਰਾ ਕੋਈ ਸਾਥੀ ਹੈ, ਇਸ ਦੀ ਉੱਚ ਪੱਧਰੀ ਇਨਕੁਆਰੀ ਕਰਵਾਈ ਜਾਵੇ। ਚੌਕੀ ਇੰਚਾਰਜ ਗੁੰਮਟਾਲਾ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਵੱਲੋਂ ਦਰਖਾਸਤ ਆਈ ਹੈ ਪਰ ਕਾਰ ਕਿਸ ਤਰ੍ਹਾਂ ਸੜੀ ਹੈ, ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕੇਗਾ।
ਸੁਖਜਿੰਦਰ ਰੰਧਾਵਾ ਵੱਲੋਂ ਪੀ.ਟੀ.ਸੀ. ਚੈਨਲ 'ਤੇ ਕਬੱਡੀ ਲੀਗ ਦਿਖਾਉਣ ਦਾ ਵਿਰੋਧ (ਵੀਡੀਓ)
NEXT STORY