ਚੰਡੀਗੜ੍ਹ : ਭਾਖੜਾ, ਪੌਂਗ ਅਤੇ ਥੀਨ ਡੈਮਾਂ 'ਚੋਂ ਪਾਣੀ ਪ੍ਰਾਪਤ ਕਰਨ ਵਾਲੇ ਸੂਬਿਆਂ ਲਈ ਅਹਿਮ ਖ਼ਬਰ ਹੈ। ਅਸਲ 'ਚ ਇਨ੍ਹਾਂ ਡੈਮਾਂ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਘੱਟ ਗਿਆ ਹੈ। ਕੌਮੀ ਜਲ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਨ੍ਹਾਂ ਤਿੰਨ ਡੈਮਾਂ 'ਚ ਇਸ ਵੇਲੇ ਪਾਣੀ ਦਾ ਮੌਜੂਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀਆਂ ਦਰਿਆਈ ਪਾਣੀ ਰਾਹੀਂ ਪੂਰੀਆਂ ਹੁੰਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਕਾਰਨ ਅੰਕੜਿਆਂ ਮੁਤਾਬਕ ਭਾਖੜਾ 'ਚ ਪਾਣੀ ਦਾ ਪੱਧਰ ਬੇਹੱਦ ਘੱਟ ਗਿਆ ਹੈ।
ਇਹ ਵੀ ਪੜ੍ਹੋ : ਹੁਣ 'ਖਜ਼ਾਨਾ ਮੰਤਰੀ' ਖ਼ਿਲਾਫ਼ ਕਾਂਗਰਸੀ ਆਗੂਆਂ ਨੇ ਖੋਲ੍ਹਿਆ ਮੋਰਚਾ, ਕਹਿ ਦਿੱਤੀ ਇਹ ਵੱਡੀ ਗੱਲ
ਇਹ ਕੁੱਲ ਸਮਰੱਥਾ ਦਾ ਸਿਰਫ 8 ਫ਼ੀਸਦੀ ਹੈ, ਜਦੋਂ ਕਿ ਪਿਛਲੇ ਸਾਲ ਇਸ ਦੀ ਸਮਰੱਥਾ 22 ਫ਼ੀਸਦੀ ਸੀ। ਇਸੇ ਤਰ੍ਹਾਂ ਪੌਂਗ ਡੈਮ 'ਚ ਵੀ ਪਾਣੀ ਦੀ ਭੰਡਾਰਨ ਸਮਰੱਥਾ ਦਾ 14 ਫ਼ੀਸਦੀ ਸੀ, ਜਦੋਂ ਕਿ ਪਿਛਲੇ ਸਾਲ ਇਹ 48 ਫ਼ੀਸਦੀ ਸੀ। ਅੰਕੜਿਆਂ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਬਾਰਸ਼ਾਂ ਦਾ ਘੱਟ ਹੋਣਾ ਅਤੇ ਇਸ ਸਾਲ ਮੌਸਮੀ ਤਬਦੀਲੀਆਂ ਕਾਰਨ ਬਰਫ਼ਾਂ ਦਾ ਘੱਟ ਪਿਘਲਣਾ ਵੀ ਪਾਣੀ ਦਾ ਪੱਧਰ ਘਟਣ ਦਾ ਇਕ ਮੁੱਖ ਕਾਰਨ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਇਕ ਹੋਰ ਬਗਾਵਤ ਲਈ ਬੈਠਕਾਂ ਸ਼ੁਰੂ, ਕਈ ਆਗੂ ਹੋਏ ਖ਼ਫਾ
ਜ਼ਿਕਰਯੋਗ ਹੈ ਕਿ ਇਨ੍ਹਾਂ ਡੈਮਾਂ 'ਚ ਪਾਣੀ ਬਾਰਸ਼ਾਂ ਅਤੇ ਗਰਮੀਆਂ 'ਚ ਬਰਫ਼ਾਂ ਦੇ ਪਿਘਲਣ ਨਾਲ ਆਉਂਦਾ ਹੈ ਪਰ ਇਨ੍ਹਾਂ ਸਰਦੀਆਂ 'ਚ ਬਰਫ਼ਾਂ ਵੀ ਘੱਟ ਪਈਆਂ ਅਤੇ ਪਹਾੜਾਂ 'ਚ ਗਰਮੀ ਦੇ ਦੇਰ ਨਾਲ ਸ਼ੁਰੂ ਹੋਣ ਨਾਲ ਬਰਫ਼ਾਂ ਦੇ ਪਿਘਲਣ ਕਾਰਨ ਮਿਲਣ ਵਾਲਾ ਪਾਣੀ ਘਟ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ 'ਚ ਕੋਰੋਨਾ ਖ਼ਿਲਾਫ਼ ਲੜਾਈ 'ਚ ਫੇਲ੍ਹ ਹੋਈ ਕੈਪਟਨ ਸਰਕਾਰ : ਸੁਖਬੀਰ ਬਾਦਲ
NEXT STORY