ਸਮਾਣਾ (ਦਰਦ, ਅਸ਼ੋਕ) : ਇਕ ਹਫਤਾ ਪਹਿਲਾਂ ਸ਼ੱਕੀ ਹਾਲਾਤ ’ਚ ਭਾਖੜਾ ਨਹਿਰ ਵਿਚ ਰੁੜੇ 16 ਸਾਲਾ ਲੜਕੇ ਦੀ ਲਾਸ਼ ਭਾਖੜਾ ਨਹਿਰ ਦੇ ਖਨੌਰੀ ਹੈੱਡ ਤੋਂ ਬਰਾਮਦ ਹੋਈ ਹੈ, ਜਿਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਵੀਕਲਾਂ ਪੁਲਸ ਮੁਖੀ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਵੰਸ਼ (16) ਪੁੱਤਰ ਵੀਰਪਾਲ ਸਿੰਘ ਨਿਵਾਸੀ ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਵੰਸ਼ ਆਪਣੇ ਦੋਸਤ ਰਾਜਿੰਦਰ ਸਿੰਘ ਨਿਵਾਸੀ ਪਿੰਡ ਧਨੇਠਾ ਕੋਲ ਆਇਆ ਹੋਇਆ ਸੀ। 28 ਫਰਵਰੀ ਨੂੰ ਉਹ ਦੋਸਤ ਰਜਿੰਦਰ ਅਤੇ ਉਸ ਦੇ ਅੱਧਾ ਦਰਜਨ ਦੋਸਤਾਂ ਦੇ ਨਾਲ ਪਿੰਡ ਧਨੇਠਾ ਤੋਂ ਲੰਘਦੀ ਭਾਖੜਾ ਨਹਿਰ ’ਤੇ ਸੈਰ ਕਰਨ ਚਲਾ ਗਿਆ, ਜਿਥੇ ਉਸ ਦੇ ਦੋਸਤ ਨਹਿਰ ’ਚ ਨਹਾਉਣ ਲੱਗੇ।
ਦੋਸਤਾਂ ਅਨੁਸਾਰ ਨਹਿਰ ਦੇ ਬਾਹਰ ਖੜ੍ਹੇ ਵੰਸ਼ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਦੋਸਤਾਂ ਨੇ ਬੁਹਤ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਹ ਨਹਿਰ ’ਚ ਰੁੜ੍ਹ ਕੇ ਡੁੱਬ ਗਿਆ। ਸੂਚਨਾ ਮਿਲਣ ’ਤੇ ਸਮਾਣਾ ਪਹੁੰਚੇ ਮ੍ਰਿਤਕ ਦੇ ਪਿਤਾ ਵੱਲੋਂ ਪੁਲਸ ਅਧਿਕਾਰੀਆਂ ਸਾਹਮਣੇ ਪੁੱਤਰ ਦੀ ਮੌਤ ਦਾ ਸ਼ੱਕ ਜ਼ਾਹਿਰ ਕੀਤੇ ਜਾਣ ’ਤੇ ਪੁਲਸ ਨੇ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਪੈਨਲ ਨਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਵਿਸਰਾ ਜਾਂਚ ਲਈ ਲੈਬ ਭੇਜ ਦਿੱਤਾ ਗਿਆ। ਅਧਿਕਾਰੀ ਅਨੁਸਾਰ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ ਰੇਲਵੇ ਸਟੇਸ਼ਨ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ
NEXT STORY