ਅੰਮ੍ਰਿਤਸਰ, (ਨੀਰਜ)-ਭਾਰਤੀ ਹਵਾਈ ਫੌਜ ਵਲੋਂ ਪੀ. ਓ. ਕੇ. ’ਚ ਅੱਤਵਾਦੀਆਂ ਖਿਲਾਫ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਸਰ ਸਮੇਤ ਹੋਰ ਸਰਹੱਦੀ ਇਲਾਕਿਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖਾਲੀ ਕਰਵਾਇਆ ਜਾਵੇਗਾ ਪਰ ਇਸ ਤੋਂ ਉਲਟ ਦੇਖਣ ਨੂੰ ਮਿਲਿਆ। ਅਟਾਰੀ ਬਾਰਡਰ 'ਤੇ ਭਾਰਤ ਤੇ ਪਾਕਿਸਤਾਨ ’ਚ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਵੀ ਆਮ ਦਿਨਾਂ ਦੀ ਤਰ੍ਹਾਂ ਹੋਈ, ਭਾਰਤੀ ਖੇਮੇ ’ਚ ਤਾਂ ਦਰਸ਼ਕਾਂ ਦਾ ਜੋਸ਼ ਪੂਰੇ ਸਿਖਰ ’ਤੇ ਸੀ ਅਤੇ ਦੇਸ਼-ਵਿਦੇਸ਼ ਤੋਂ ਪਰੇਡ ਦੇਖਣ ਆਏ ਲੋਕਾਂ ਨੇ ਭੰਗਡ਼ਾ ਪਾ ਕੇ ਏਅਰ ਸਟ੍ਰਾਈਕ ਦੀ ਖੁਸ਼ੀ ਮਨਾਈ ਅਤੇ ਹਿੰਦੁਸਤਾਨ ਜ਼ਿੰਦਾਬਾਦ ਤੇ ਵੰਦੇ ਮਾਤਰਮ ਦੇ ਨਾਅਰੇ ਲਾਏ। 7 ਮੰਜ਼ਿਲਾ ਭਾਰਤੀ ਟੂਰਿਸਟ ਗੈਲਰੀ ਦੇ ਸਾਹਮਣੇ ਬੌਣੀ ਪੈ ਚੁੱਕੀ ਪਾਕਿਸਤਾਨੀ ਟੂਰਿਸਟ ਗੈਲਰੀ ’ਚ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਦਰਸ਼ਕ ਸਨ ਤੇ ਕੋਈ ਉਤਸ਼ਾਹ ਵੀ ਨਜ਼ਰ ਨਹੀਂ ਆ ਰਿਹਾ ਸੀ। ਹਾਲਾਂਕਿ ਏਅਰ ਸਟ੍ਰਾਈਕ ਕਾਰਨ ਇਹ ਮੰਨਿਆ ਜਾ ਰਿਹਾ ਸੀ ਕਿ ਅਟਾਰੀ ਬਾਰਡਰ ’ਤੇ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਪਰੇਡ ’ਚ ਟੂਰਿਸਟਾਂ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।
ਪੀ. ਓ. ਕੇ. ’ਚ ਭਾਰਤੀ ਹਵਾਈ ਸੈਨਾ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਕਾਰਨ ਅੰਮ੍ਰਿਤਸਰ ਸਮੇਤ ਪੂਰੇ ਸੂਬੇ ’ਚ ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਲੰਬੇ ਬਾਰਡਰ ਦੇ ਪਿੰਡਾਂ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਲੋਕਾਂ ਨੂੰ ਚੌਕੰਨਾ ਰਹਿਣ ਲਈ ਕਿਹਾ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਟਨਾ-ਦੁਰਘਟਨਾ ਦੀ ਜਾਣਕਾਰੀ ਪੁਲਸ ਨੂੰ ਦੇਣ ਲਈ ਕਿਹਾ ਗਿਆ ਹੈ। ਸਰਹੱਦੀ ਇਲਾਕਿਆਂ ਵਿਚ ਵੀ ਆਮ ਲੋਕਾਂ ’ਤੇ ਕਿਸੇ ਤਰ੍ਹਾਂ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ।
ਬਰਨਾਲਾ : ਦੋ ਪੁਲਸ ਮੁਲਾਜ਼ਮਾਂ 'ਤੇ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼
NEXT STORY