ਜਲੰਧਰ/ਅੰਮ੍ਰਿਤਸਰ— ਸੀ. ਏ. ਏ. ਕਾਨੂੰਨ ਖਿਲਾਫ ਦਲਿਤ ਸਮਾਜ ਦੀਆਂ ਜਥੇਬੰਦੀਆਂ ਵੱਲੋਂ 23 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਭੀਮ ਆਰਮੀ ਵੱਲੋਂ ਐੱਨ. ਪੀ. ਆਰ. ਸੀ. ਏ. ਏ. ਅਤੇ ਰਾਖਵੇਂਕਰਨ ਖਿਲਾਫ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ 'ਚ ਜਲੰਧਰ-ਜੰਮੂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਮੋਸ਼ਨ 'ਚ ਰਾਖਵੇਂਕਰਨ ਨੂੰ ਕਰਨ ਨੂੰ ਲੈ ਕੇ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਦੀ ਕਾਲ 'ਤੇ ਬੁਲਾਏ ਗਏ ਭਾਰਤ ਬੰਦ ਦਾ ਅਸਰ ਪੰਜਾਬ ਦੇ ਕਈ ਹਿੱਸਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਜਿੱਥੇ ਅੰਮ੍ਰਿਤਸਰ 'ਚ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਹੈ, ਉਥੇ ਹੀ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਠੱਪ ਕਰ ਦਿੱਤੀ ਹੈ। ਸ਼ਤਾਬਦੀ ਸਮੇਤ ਸਾਰੀਆਂ ਟਰੇਨਾਂ ਦੋ ਘੰਟੇ ਲੇਟ ਚੱਲ ਰਹੀਆਂ ਚੱਲ ਰਹੀਆਂ ਹਨ। ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਆਉਣ ਵਾਲੀਆਂ ਸਾਰੀਆਂ ਟਰੇਨਾਂ ਤਰਨਤਾਰਨ ਤੋਂ ਹੋ ਕੇ ਆ ਰਹੀਆਂ ਹਨ। ਜਲੰਧਰ ਰੇਲਵੇ ਸਟੇਸ਼ਨ 'ਤੇ ਵੀ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਤੋਂ ਆਉਣ ਵਾਲੇ ਸਾਰੇ ਟਰੇਨਾਂ ਦੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਹਨ। ਸੂਬੇ ਦੇ ਕਈ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪ੍ਰਦਰਸ਼ਨਕਾਰੀ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ), ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ) ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।
ਐੱਸ. ਸੀ. ਦਾ ਆਦੇਸ਼ ਬਦਲਣ ਦੀ ਮੰਗ
ਭੀਮ ਆਰਮੀ ਚੀਫ ਚੰਦਰਸ਼ੇਖਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਰਾਖਵਾਂਕਰਨ ਖੋਹਣ ਦੀ ਫਿਰਾਕ 'ਚ ਹੈ। ਭੀਮ ਆਰਮੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਹੁਕਮ ਲਿਆ ਕੇ ਸੁਪਰੀਮ ਕੋਰਟ ਦੇ ਰਾਖਵਾਂਕਰਨ 'ਤੇ ਦਿੱਤੇ ਗਏ ਫੈਸਲੇ ਨੂੰ ਨਹੀਂ ਬਦਲਿਆ ਤਾਂ ਇਹ ਪ੍ਰਦਰਸ਼ਨ ਵੱਡਾ ਰੂਪ ਧਾਰਨ ਕਰ ਦਿੱਤਾ ਹੈ। ਭੀਮ ਆਰਮੀ ਚੀਫ ਨੇ ਓ. ਬੀ. ਸੀ, ਐੱਸ. ਸੀ/ਐੱਸ. ਟੀ. ਅਤੇ ਘੱਟ ਗਿਣਤੀ ਵਰਗ ਦੇ ਨੇਤਾਵਾਂ ਨੂੰ ਵੀ ਭਾਰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿਤਾਵਾਨੀ ਦਿੱਤੀ ਕਿ ਪਿਛੜੇ ਅਤੇ ਦਲਿਤ ਵਰਗ ਦੇ ਸੰਸਦਾਂ-ਵਿਧਾਇਕਾਂ ਨੇ ਜੇਕਰ ਸਮਰਥਨ ਨਹੀਂ ਨਾ ਦਿੱਤਾ ਤਾਂ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਵੀ ਪ੍ਰਦਰਸ਼ਨ ਹੋਵੇਗਾ।
‘ਸ਼੍ਰੋਅਦ-ਭਾਜਪਾ ’ਤੇ ਦੋਸ਼ ਲਾਉਣ ਤੋਂ ਪਹਿਲਾਂ ਕਾਂਗਰਸੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੇ’
NEXT STORY