ਸੰਗਰੂਰ (ਬੇਦੀ): ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਬੀਤੇ 120 ਦਿਨਾਂ ਤੋਂ ਪੰਜਾਬ, ਦਿੱਲੀ ਅਤੇ ਹੋਰਨਾਂ ਸੂਬਿਆਂ ’ਚ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸੰਗਰੂਰ ’ਚ ਡਟਵੀਂ ਹਮਾਇਤ ਮਿਲੀ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਵੱਖ-ਵੱਖ ਥਾਂਵਾਂ ਤੇ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਦੁਕਾਨਦਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਸੰਗਰੂਰ ਦੇ ਸਾਰੇ ਬਜ਼ਾਰਾਂ ’ਚ ਦੁਕਾਨਾਂ ਬੰਦ ਹੀ ਰਹੀਆਂ।
ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਚੱਲਦਿਆਂ ਕਈ ਥਾਂਵਾਂ ਤੋਂ ਰੂਟਾਂ ਨੂੰ ਡਾਇਵਰਟ ਕੀਤਾ ਗਿਆ। ਸ਼ਹਿਰ ਦੇ ’ਚ 30 ਫੀਸਦੀ ਦੇ ਲਗਭਗ ਪੈਟਰੋਲ ਪੰਪ ਖੁੱਲ੍ਹੇ ਰਹੇ ਅਤੇ ਬਾਕੀ ਬੰਦ ਹੀ ਦੇਖੇ ਗਏ। ਪੈਟਰੋਲ ਪੰਪਾਂ ’ਤੇ ਵੱਡੀ ਗਿਣਤੀ ’ਚ ਲੋਕਾਂ ਪੈਟਰੋਲ ਪਾਉਂਦੇ ਵੀ ਨਜ਼ਰ ਆਏ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਗਰੂਰ ’ਚ ਬੰਦ ਨੂੰ ਪੂਰਨ ਸਮਰਥਨ ਰਿਹਾ ਹੈ। ਸ਼ਹਿਰ ’ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਬੰਦ ਪੂਰਨ ਅਮਨ ਸ਼ਾਂਤੀ ਨਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਹਰ ਵਰਗ ਵੱਲੋਂ ਪੂਰਨ ਸਮਰਥਨ ਮਿਲ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਜਿੱਥੇ ਕਿਸਾਨਾਂ ਲਈ ਘਾਤਕ ਹਨ ਉੱਥੇ ਹੀ ਹਰ ਵਰਗ ’ਤੇ ਇਨ੍ਹਾਂ ਦਾ ਮਾੜਾ ਪ੍ਰਭਾਵ ਪਵੇਗਾ ਜਿਸ ਤੋਂ ਲੋਕ ਸੁਚੇਤ ਹਨ ਤੇ ਕਿਸਾਨਾਂ ਦੇ ਸੰਘਰਸ਼ ’ਚ ਪੂਰਨ ਤੌਰ ’ਤੇ ਸਾਥ ਦੇ ਰਹੇ ਹਨ।
ਮੈਡੀਕਲ ਦੁਕਾਨਾਂ ਰਹੀਆਂ ਖੁੱਲੀਆਂ
ਐਮਰਜੈਂਸੀ ਸੇਵਾਵਾਂ ਲਈ ਸ਼ਹਿਰ ਦੀਆਂ ਲਗਭਗ ਸਾਰੀਆਂ ਮੈਡੀਕਲ ਸ਼ਾਪਾਂ ਖੁੱਲ੍ਹੀਆਂ ਰਹੀਆਂ ਜਿੱਥੇ ਮਰੀਜਾਂ ਨੇ ਦਵਾਈਆਂ ਦੀ ਖਰੀਦ ਕਰਦੇ ਹੋਏ ਦੇਖੇ ਗਏ। ਮੈਡੀਕਲ ਦੁਕਾਨਾਂ ਦੇ ਮਾਲਕਾਂ ਨੇ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਨੂੰ ਦੇਖਦੇ ਹੋਏ ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ ਤਾਂ ਜੋ ਕਿ ਮਰੀਜ਼ਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਬੱਸ ਸਟੈਂਡ ਵੀ ਰਿਹਾ ਬੰਦ
ਸੰਯੁਕਤ ਮੋਰਚਾ ਵੱਲੋਂ ਦਿੱਤੀ ਬੰਦ ਦੀ ਕਾਲ ਦਾ ਅਸਰ ਸ਼ਹਿਰ ਦੇ ਬੱਸ ਸਟੈਂਡ ’ਤੇ ਵੀ ਨਜ਼ਰ ਆਏ ਬੱਸ ਸਟੈਂਡ ਵੀ ਪੂਰਨ ਰੂਪ ’ਚ ਬੰਦ ਹੀ ਦੇਖਿਆ ਗਿਆ ਬੱਸ ਸਟੈਂਡ ’ਚ ਕੋਈ ਵੀ ਸਵਾਰੀ ਨਜ਼ਰ ਨਹੀਂ ਆਈ ਅਤੇ ਬੱਸ ਵੀ ਬੰਦ ਰਹੀ ਰਹੀਆਂ।
ਸਰਕਾਰੀ ਸਕੂਲਾਂ ਬਾਰੇ ਦੂਰਦਰਸ਼ਨ ਦਾ ਪ੍ਰੋਗਰਾਮ ‘ਨਵੀਆਂ ਪੈੜਾਂ’ 27 ਮਾਰਚ ਤੋਂ
NEXT STORY