ਜਲੰਧਰ (ਸ਼ੋਰੀ)— ਡੀ. ਜੇ. 'ਚ ਲੱਗਣ ਵਾਲੀ ਲਾਈਟ ਨੂੰ ਲੈ ਕੇ ਭਾਰਗੋ ਕੈਂਪ ਡਾਕਖਾਨੇ ਵਾਲੀ ਗਲੀ ਕੋਲ ਔਰਤ ਅਤੇ ਨੌਜਵਾਨ ਦਾ ਵਿਵਾਦ ਹੋ ਗਿਆ। ਦੋਵਾਂ ਦੀ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਹੈ। ਔਰਤ ਦਾ ਦੋਸ਼ ਹੈ ਕਿ ਵਿਅਕਤੀ ਨੇ ਉਸ ਦਾ ਸਿਰ ਪਾੜਿਆ, ਜਦਕਿ ਵਿਅਕਤੀ ਦਾ ਕਹਿਣਾ ਹੈ ਕਿ ਔਰਤ ਨੇ ਉਸ 'ਤੇ ਹਮਲਾ ਕਰਨ ਦੇ ਨਾਲ ਉਸ ਦੀ ਪਤਨੀ ਨੂੰ ਜ਼ਖਮੀ ਕੀਤਾ। ਦੋਵਾਂ ਪੱਖਾਂ ਦੇ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਹਿਲੇ ਪੱਖ ਦੀ ਜ਼ਖਮੀ ਔਰਤ ਆਸ਼ਾ ਪਤਨੀ ਰਮੇਸ਼ ਸਿੰਘ ਨਿਵਾਸੀ 66 ਫੁੱਟੀ ਰੋਡ ਨੇ ਦੱਸਿਆ ਕਿ ਉਸ ਦਾ ਜਾਣਕਾਰ ਬੱਬੂ ਜੋ ਕਿ ਭਾਰਗੋ ਕੈਂਪ 'ਚ ਰਹਿੰਦਾ ਹੈ, ਉਸ ਦੇ ਨਾਲ ਇਲਾਕੇ ਦਾ ਰਹਿਣ ਵਾਲਾ ਵਰਿੰਦਰ ਵਿਵਾਦ ਅਤੇ ਗਾਲੀ-ਗਲੋਚ ਕਰਨ ਲੱਗਾ। ਉਸ ਨੇ ਵਰਿੰਦਰ ਨੂੰ ਰੋਕਿਆ ਤਾਂ ਵਰਿੰਦਰ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਵਾਲਾਂ ਤੋਂ ਉਸ ਨੂੰ ਖਿੱਚਿਆ।
ਇਹ ਹੀ ਨਹੀਂ, ਇਸ ਤੋਂ ਬਾਅਦ ਘਰ 'ਚ ਦਾਖਲ ਹੋ ਕੇ ਉਸ ਦਾ ਸਿਰ ਵੀ ਪਾੜਿਆ। ਦੂਜੇ ਪੱਖ ਦੇ ਜ਼ਖਮੀ ਵਰਿੰਦਰ ਕੁਮਾਰ ਪੁੱਤਰ ਸੁਭਾਸ਼ ਚੰਦਰ ਨਿਵਾਸੀ ਭਾਰਗੋ ਕੈਂਪ ਨੇ ਆਸ਼ਾ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਸ਼ਾ ਦਾ ਸਾਥੀ ਬੱਬੂ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ਤੋਂ ਡੀ. ਜੇ. 'ਚ ਇਸਤੇਮਾਲ ਹੋਣ ਵਾਲੀਆਂ ਲਾਈਟਾਂ ਚੋਰੀ ਕਰ ਕੇ ਲੈ ਗਿਆ। ਇਸ ਤੋਂ ਬਾਅਦ ਉਹ ਲਾਈਟਾਂ ਵਾਪਸ ਕਰਨ ਨੂੰ ਲੈ ਕੇ ਆਨਾਕਾਨੀ ਕਰਨ ਲੱਗਾ ਅਤੇ ਅੱਜ ਜਿਵੇਂ ਹੀ ਉਹ ਮਿਲਿਆ ਤਾਂ ਉਸਨੂੰ ਰੋਕ ਕੇ ਲਾਈਟਾਂ ਮੰਗੀਆਂ ਤਾਂ ਆਸ਼ਾ ਨੇ ਉਸ 'ਤੇ ਹਮਲਾ ਕਰਨ ਦੇ ਨਾਲ ਪਤਨੀ ਸੋਨੀਆ ਨੂੰ ਵੀ ਕੁੱਟਿਆ। ਦੂਜੇ ਪਾਸੇ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਵੀ ਹੋਈ ਹੈ, ਜਿਸ 'ਚ ਔਰਤ ਅਤੇ ਵਿਅਕਤੀ ਦਾ ਆਪਸ 'ਚ ਵਿਵਾਦ ਅਤੇ ਕੁੱਟਮਾਰ ਹੁੰਦੀ ਦੇਖੀ ਜਾ ਸਕਦੀ ਹੈ। ਮਾਮਲੇ ਦੀ ਜਾਂਚ ਥਾਣਾ ਭਾਰਗੋ ਕੈਂਪ ਦੀ ਪੁਲਸ ਵੱਲੋਂ ਜਾਰੀ- ਐੱਸ. ਐੱਚ. ਓ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਪੱਖਾਂ ਦੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਪੁਲਸ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
ਹਾਈ ਕੋਰਟ ਵਲੋਂ ਗ੍ਰੇਟ ਖਲੀ ਦੀ ਅਰਜ਼ੀ ਰੱਦ
NEXT STORY