ਨਾਭਾ (ਜਗਨਾਰ) - ਅੱਜ ਸਥਾਨਕ ਨਵੀਂ ਅਨਾਜ ਮੰਡੀ ਸਥਿਤ ਗੁ : ਭਗਤ ਧੰਨਾ ਜੀ ਵਿਖੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਕਿਸਾਨੀ ਮੰਗਾਂ ਅਤੇ ਭਲਕੇ 22 ਮਾਰਚ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਵਿਚਾਰ ਕੀਤੀ ਗਈ। ਇਸ ਇਕੱਤਰਤਾ 'ਚ ਸੂਬਾਈ ਆਗੂ ਓਕਾਂਰ ਸਿੰਘ ਅਗੌਲ, ਘੁੰਮਣ ਸਿੰਘ ਰਾਜਗੜ੍ਹ, ਨੇਕ ਸਿੰਘ ਖੋਖ, ਜਗਜੀਤ ਸਿੰਘ ਮੋਹਲਗਵਾਰਾ, ਬਲਾਕ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕੇ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਖਾਸਕਰ ਕਿਸਾਨ ਵਰਗ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਕਿਉਂ ਜੋ ਸੱਤਾ ਹਾਂਸਲ ਕਰਨ ਲਈ ਕਾਂਗਰਸੀ ਆਗੂਆਂ ਨੇ ਇਹ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਕਰਾਂਗੇ, ਜਿਸ ਤੋਂ ਸੂਬਾ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਈ ਰੈਲੀਆਂ 'ਚ ਕੈ : ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਉਹ ਕੁੱਝ ਦਿਨਾਂ 'ਚ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ, ਜਿਸ ਪ੍ਰਤੀ ਵੀ ਸਰਕਾਰ ਕੋਈ ਖਾਸ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣਾ ਚਾਹੁੰਦੀ ਹੈ ਤਾਂ ਉਹ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੇ ਨਾਲ-ਨਾਲ ਸਮੁੱਚੇ ਕਰਜੇ ਤੇ ਲਾਇਨ ਮਾਰੇ ਸੂਬਾਈ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ 'ਚ 22 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਸਬੰਧੀ ਉਨ੍ਹਾਂ ਕਿਹਾ ਕਿ ਜਿੱਥੇ ਸਮੁੱਚੇ ਪੰਜਾਬ 'ਚੋਂ ਕਿਸਾਨ ਵਰਗ ਵੱਡੀ ਗਿਣਤੀ 'ਚ ਧਰਨੇ 'ਚ ਸ਼ਮੂਲੀਅਤ ਕਰੇਗਾ ਉਥੇ ਨਾਭਾ ਹਲਕੇ ਦੇ ਕਿਸਾਨ ਵੀ ਭਾਰੀ ਗਿਣਤੀ 'ਚ ਪਹੁੰਚਣਗੇ ਤਾਂ ਜੋ ਰਾਜੇਵਾਲ ਕਿਸਾਨੀ ਮੰਗਾਂ ਨੂੰ ਤਕੜੇ ਪੱਧਰ ਤੇ ਉਠਾ ਕੇ ਹੱਲ ਕਰਵਾਉਣ ਦਾ ਯਤਨ ਕਰ ਸਕਣ। ਅੱਜ ਦੀ ਇਕੱਤਰਤਾ ਨੂੰ ਹੋਰਨਾਂ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।
ਚੰਡੀਗੜ੍ਹ 'ਚ 'ਅਕਾਲੀ ਦਲ ਦੀ ਰੈਲੀ', ਕਿਸੇ ਦੇ ਵਰ੍ਹੇ ਡੰਡੇ, ਕਿਸੇ ਦੀ ਕੱਟੀ ਜੇਬੀ (ਤਸਵੀਰਾਂ)
NEXT STORY