ਜਲੰਧਰ (ਪਾਹਵਾ) — ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਕਿਸੇ ਕੋਲੋਂ ਲੁੱਕੀ ਨਹੀਂ ਹੈ। ਖਾਸ ਕਰ ਕੇ ਕਰੀਬ ਢੇਡ ਸਾਲ ਤੋਂ ਪਾਰਟੀ ਦਾ ਜ਼ਮੀਨੀ ਕੈਡਰ ਪਾਰਟੀ ਤੋਂ ਦੂਰ ਹੋ ਗਿਆ ਹੈ, ਜਿਸ ਕਾਰਨ ਪਾਰਟੀ ਨੂੰ ਵਿਧਾਨ ਸਭਾ ਚੋਣਾਂ 'ਚ ਭਾਰੀ ਨੁਕਸਾਨ ਵੀ ਝੇਲਣਾ ਪੈ ਰਿਹਾ ਹੈ। ਜ਼ਮੀਨੀ ਵਰਕਰ ਜੋ ਪਾਰਟੀ ਲਈ ਮਿਹਨਤ ਕਰਦਾ ਹੈ, ਉਸ ਨੂੰ ਦਰਕਿਨਾਰ ਕਰਨਾ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਇਕ ਵੱਡਾ ਕਾਰਨ ਸੀ ਪਰ ਇਸ ਦੇ ਬਾਵਜੂਦ ਪਾਰਟੀ ਨੇ ਸਬਕ ਨਹੀਂ ਸਿਖਿਆ। ਪਾਰਟੀ ਨੇ ਖਿੱਚੋਤਾਣ ਤੇ ਆਪਸੀ ਗੁੱਟਬਾਜ਼ੀ ਇਸ ਹੱਦ ਤਕ ਹਾਵੀ ਹੈ, ਇਸ ਦਾ ਉਦਾਹਰਨ ਹਾਲ ਹੀ 'ਚ ਪੰਜਾਬ ਆਏ ਭਾਜਪਾ ਦੇ ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਦਾ ਦੌਰਾ ਹੈ।
ਅਸਲੀਅਤ 'ਚ ਪੰਜਾਬ 'ਚ ਭਾਜਪਾ ਦੀ ਹਾਲਤ ਨੂੰ ਸੁਧਾਰਨ ਲਈ ਅਨਿਲ ਬਲੂਨੀ ਨੂੰ ਕੇਂਦਰੀ ਅਗਵਾਈ ਨੇ ਤਾਇਨਾਤ ਕੀਤਾ ਪਰ ਦਿਲਚਸਪ ਹੈ ਕਿ ਰਾਸ਼ਟਰਪਤੀ ਮੀਡੀਆ ਮੁਖੀ ਹੋਣ ਦੇ ਬਾਵਜੂਦ ਬਲੂਨੀ ਦੇ ਨਾਲ ਕੀਤੀ ਗਈ ਬੈਠਕ 'ਚ ਭਾਜਪਾ ਪੰਜਾਬ ਮੀਡੀਆ ਸੈਲ ਦੇ ਕਿਸੇ ਵੀ ਨੇਤਾ ਜਾਂ ਅਹੁਦਾ ਅਧਿਕਾਰੀ ਨੂੰ ਬੁਲਾਇਆ ਨਹੀਂ ਗਿਆ। ਇਸ ਬੈਠਕ 'ਚ ਅੰਮ੍ਰਿਤਸਰ ਦੇ ਸਥਾਨਕ ਨੇਤਾ ਹੀ ਮੌਜੂਦ ਰਹੇ ਪਰ ਸੈਲ ਜਾਂ ਭਾਜਪਾ ਦੇ ਸੂਬਾ ਪੱਧਰ ਦੇ ਬੁਲਾਰੇ ਨੂੰ ਬਲੂਨੀ ਤੋਂ ਦੂਰ ਰੱਖਿਆ ਗਿਆ।
ਇਹ ਗੱਲ ਆਪਣੇ ਆਪ 'ਚ ਇਸ ਲਈ ਦਿਲਚਸਪ ਹੈ ਕਿਉਂਕਿ ਬਲੂਨੀ ਜੋ ਖੁਦ ਮੀਡੀਆ ਸੈਲ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੀ ਇਸ ਸੂਬਾ ਪੱਧਰ ਦੀ ਟੀਮ ਨੂੰ ਨਾ ਤਾਂ ਉਨ੍ਹਾਂ ਨਾਲ ਮਿਲਣ ਦਿੱਤਾ ਗਿਆ ਤੇ ਨਾ ਹੀ ਇਸ ਬਾਰੇ 'ਚ ਉਨ੍ਹਾਂ ਨੂੰ ਕੋਈ ਸੂਚਨਾ ਦਿੱਤੀ। ਉਧਰ, ਇਸ ਸੰਬੰਧ 'ਚ ਪੰਜਾਬ ਭਾਜਪਾ 'ਚ ਬੁਲਾਰੇ ਤੇ ਮੀਡੀਆ ਸੈਲ 'ਚ ਕੰਮ ਕਰ ਰਹੇ ਕੁਝ ਆਗੂਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਬਲੂਨੀ ਦੇ ਪੰਜਾਬ ਦੌਰੇ ਬਾਰੇ ਅਖਬਾਰਾਂ 'ਚ ਛਪੇ ਸਮਾਚਾਰਾਂ ਤੋਂ ਹੀ ਪਤਾ ਚਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਧਿਕਾਰਿਕ ਤੌਰ 'ਤੇ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।
ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਦੇ ਪੰਜਾਬ ਆਗਮਨ ਦੇ ਬਾਰੇ 'ਚ ਨਾ ਤਾਂ ਜਾਣਕਾਰੀ ਸੀ ਤੇ ਨਾ ਹੀ ਸੂਚਨਾ ਦਿੱਤੀ ਗਈ। ਵਿਨੀਤ ਜੋਸ਼ੀ ਮੀਡੀਆ ਸੈਲ ਦੇ ਇੰਚਾਰਜ ਹਨ ਪਰ ਉਨ੍ਹਾਂ ਵਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।'' -ਰਾਜਾ ਮੈਨਰੋ, ਸਹਿ ਸੰਯੋਜਕ ਭਾਜਪਾ ਮੀਡੀਆ ਸੈਲ।
ਕਿਥੇ ਆਏ ਹਨ? ਮੈਨੂੰ ਨਹੀਂ ਪਤਾ। ਫੋਟੋ ਦੇਖ ਕੇ ਪਤਾ ਚਲਿਆ। ਪਹਿਲਾਂ ਜਨਾਰਦਨ ਸ਼ਰਮਾ ਦਿੰਦੇ ਸਨ ਸੂਚਨਾ ਪਰ ਹੁਣ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਕਿਸੇ ਹੋਰ ਨੇ ਕੋਈ ਸਚੂਨਾ ਨਹੀਂ ਦਿੱਤੀ ਹੈ।'' -ਸੁਭਾਸ਼ ਗੁਪਤਾ, ਸਹਿ ਸੰਯੋਜਕ ਭਾਜਪਾ ਮੀਡੀਆ ਸੈਲ।
ਫੋਨ 'ਤੇ ਗੱਲ ਹੋਈ ਸੀ। ਉਨ੍ਹਾਂ ਦੇ ਆਉਣ ਬਾਰੇ ਸੂਚਨਾ ਨਹੀਂ ਸੀ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ। ਇਸ ਦੇ ਪਿੱਛੇ ਕਾਰਨ ਕੀ ਹੈ, ਇਹ ਤਾਂ ਪਾਰਟੀ ਹਾਈਕਮਾਨ ਨੂੰ ਪਤਾ ਹੋਵੇਗਾ। ਅਸੀਂ ਤਾਂ ਵਰਕਰ ਹਾਂ ਪਾਰਟੀ ਲਈ ਕੰਮ ਕਰ ਰਹੇ ਹਾਂ।'' - ਰਾਜੇਸ਼ ਗਰਗ
ਮੈਨੂੰ ਤਾਂ ਅਖਬਾਰ 'ਚ ਪੜ੍ਹ ਕੇ ਪਤਾ ਲੱਗਾ ਕਿ ਉਹ ਪੰਜਾਬ ਆਏ ਹਨ। ਹੋ ਸਕਦਾ ਹੈ ਕਿ ਉਹ ਨਿਜੀ ਦੌਰੇ 'ਤੇ ਹੋਣ, ਇਸ ਲਈ ਕਿਸੇ ਦੇ ਨਾਲ ਮੁਲਾਕਾਤ ਨਾ ਕੀਤੀ ਗਈ ਹੋਵੇ। ਮੈਨੂੰ ਉਨ੍ਹਾਂ ਦੇ ਆਉਣ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ।'' -ਰਜਤ ਮਹਿੰਦਰੂ, ਬੁਲਾਰਾ ਭਾਜਪਾ ਪੰਜਾਬ।
ਸਾਰਾ ਸਾਲ ਪਿਤਾ ਕਹਾਉਣ ਵਾਲਾ ਰਾਮ ਰਹੀਮ, ਇਕ ਦਿਨ ਲਈ ਬਣਦਾ ਸੀ 'ਪਤੀ'
NEXT STORY