ਚੰਡੀਗੜ੍ਹ : ਸੂਬੇ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਵਲੋਂ 2 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨ ਪਿੱਛੋਂ ਬਾਕੀ ਸਿਆਸੀ ਪਾਰਟੀਆਂ ਨੇ ਵੀ ਆਪਣੇ ਯੋਧੇ ਮੈਦਾਨ 'ਚ ਉਤਾਰ ਦਿੱਤੇ ਹਨ। ਫਗਵਾੜਾ ਸੀਟ 'ਤੇ ਭਾਜਪਾ ਨੇ ਪਰਿਵਾਰਵਾਦ ਦਾ ਕਲੰਕ ਨਹੀਂ ਲੱਗਣ ਦਿੱਤਾ। ਇੱਥੋਂ ਪਾਰਟੀ ਨੇ ਐੱਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੂੰ ਉਮੀਦਵਾਰ ਬਣਾਇਆ ਹੈ, ਜਦੋਂ ਕਿ ਮੁਕੇਰੀਆਂ ਤੋਂ 2017 ਦੀਆਂ ਚੋਣਾਂ ਆਜ਼ਾਦ ਲੜਨ ਵਾਲੇ ਜੰਗੀ ਲਾਲ ਮਹਾਜਨ 'ਤੇ ਭਰੋਸਾ ਜਤਾਇਆ ਹੈ।
ਭਾਜਪਾ ਦੀ ਟਿਕਟ ਵੰਡ 'ਚ ਸਭ ਦੀ ਨਜ਼ਰ ਫਗਵਾੜਾ ਸੀਟ 'ਤੇ ਲੱਗੀ ਹੋਈ ਸੀ। ਇਸ ਸੀਟ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਆਪਣੀ ਪਤਨੀ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਆਪਣੇ ਬੇਟੇ ਲਈ ਟਿਕਟ ਮੰਗ ਰਹੇ ਸਨ। ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਵਿਚਕਾਰ ਲੰਬੇ ਸਮੇਂ ਤੋਂ ਛੱਤੀ ਦਾ ਆਂਕੜਾ ਚੱਲਦਾ ਆ ਰਿਹਾ ਹੈ। ਹਾਲਾਤ ਨੂੰ ਦੇਖਦੇ ਹੋਏ ਪਾਰਟੀ ਨੇ ਰਾਜੇਸ਼ ਬਾਘਾ 'ਤੇ ਭਰੋਸਾ ਜਤਾਇਆ ਹੈ। ਭਾਜਪਾ ਦੇ ਸਾਹਮਣੇ ਇਸ ਸੀਟ ਤੋਂ ਜਿੱਤ ਦਾ ਚੌਕਾ ਲਾਉਣ ਦੀ ਚੁਣੌਤੀ ਹੈ। ਪਿਛਲੀਆਂ 3 ਚੋਣਾਂ 'ਚ ਭਾਜਪਾ ਲਗਾਤਾਰ ਇਸ ਸੀਟ ਤੋਂ ਜਿੱਤਦੀ ਆ ਰਹੀ ਹੈ। ਦੂਜੇ ਪਾਸੇ 2017 'ਚ ਮੁਕੇਰੀਆਂ 'ਚ ਭਾਜਪਾ ਦੀ ਰਾਹ ਰੋਕਣ ਵਾਲੇ ਜੰਗੀ ਲਾਲ ਮਹਾਜਨ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ।
ਮਹਾਜਨ ਨੇ ਵਿਧਾਨ ਸਭਾ ਚੋਣਾਂ 'ਚ 20,542 ਵੋਟ ਲੈ ਕੇ ਭਾਜਪਾ ਦੇ ਉਮੀਦਵਾਰ ਅਰੁਣੇਸ਼ ਸ਼ਾਕਰ ਦੀ ਹਾਰ ਨੂੰ ਤੈਅ ਕਰ ਦਿੱਤਾ ਸੀ। ਅਰੁਣੇਸ਼ ਨੂੰ 33,661 ਵੋਟਾਂ ਪਈਆਂ ਸਨ। ਜੰਗੀ ਲਾਲ ਮਹਾਜਨੇ ਬਾਅਦ 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਫਗਵਾੜਾ 'ਚ ਰਾਜੇਸ਼ ਬਾਘਾ ਅਤੇ ਮੁਕੇਰੀਆਂ 'ਚ ਜੰਗੀ ਲਾਲ ਮਹਾਜਨ ਦੇ ਨਾਮਜ਼ਦਗੀ ਦੌਰਾਨ ਮੌਜੂਦ ਰਹਿਣਗੇ। ਵਿਜੇ ਸਾਂਪਲਾ ਹੋਣਗੇ ਜਾਂ ਨਹੀਂ, ਇਸ 'ਤੇ ਸਥਿਤੀ ਅਜੇ ਸਪੱਸ਼ਟ ਨਹੀਂ ਹੋਈ ਹੈ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਦੇ ਕਾਠਮੰਡੂ 'ਚ ਹੋਇਆ ਗੁਰਮਤਿ ਸਮਾਗਮ
NEXT STORY