ਬਠਿੰਡਾ (ਗਰਗ)-ਸ਼੍ਰੀ ਮਹਿੰਦੀਪੁਰ ਕੀਰਤਨ ਮੰਡਲ ਬੁਢਲਾਡਾ ਵੱਲੋਂ ਸਾਲਾਨਾ ਸ਼੍ਰੀ ਹਨੂੰਮਾਨ ਜਾਗਰਣ ਕਰਵਾਇਆ ਗਿਆ। ਸ੍ਰੀ ਰਾਮ ਲੀਲਾ ਗਰਾਊਂਡ ਵਿਖੇ ਕਰਵਾਏ ਇਸ ਸੰਕੀਰਤਨ ਦੀ ਸ਼੍ਰੀ ਗਣੇਸ਼ ਪੂਜਨ ਦੀ ਰਸਮ ਵਿਜੇ ਕੁਮਾਰ ਸਿੰਗਲਾ ਲੁਧਿਆਣਾ ਅਤੇ ਜੋਤੀ ਪ੍ਰਚੰਡ ਦੀ ਰਸਮ ਰਾਜੇਸ਼ ਗੋਇਲ ਪੰਚਕੂਲਾ ਨੇ ਅਦਾ ਕੀਤੀ। ਝੰਡਾ ਲਹਿਰਾਉਣ ਦੀ ਰਸਮ ਠੇਕੇਦਾਰ ਗੁਰਪਾਲ ਸਿੰਘ ਅਤੇ ਮਾਲਾ ਅਰਪਣ ਦੀ ਰਸਮ ਐਡਵੋਕੇਟ ਵਿਜੈ ਕੁਮਾਰ ਗੋਇਲ, ਲੰਗੋਟ ਚਡ਼੍ਹਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਅਤੇ ਸਿੰਦੂਰ ਦੀ ਰਸਮ ਡਾ. ਪਵਨ ਕੁਮਾਰ ਗਰਗ ਨੇ ਕੀਤੀ। ਇਸ ਜਾਗਰਣ ਚ ਸੰਕਟ ਮੋਚਨ ਧਾਮ ਡਾਂਗਰਾ ਦੇ ਮਹੰਤ ਸੁਰਿੰਦਰ ਸਿੰਘ ਮਹਿਰੀਆ ਨੇ ਪ੍ਰਵਚਨ ਅਤੇ ਭਜਨ ਗੁਣਗਾਨ ਕੀਤਾ। ਪ੍ਰਸਿੱਧ ਭਜਨ ਗਾਇਕ ਰਾਮ ਕੁਮਾਰ ਲੱਖਾ ਦਿੱਲੀ ਵਾਲਿਆਂ ਨੇ ਆਪਣੀ ਮਨੋਹਰ ਭਜਨ ਗਾਇਕੀ ਨਾਲ ਸ਼ਰਧਾਲੂ ਝੂਮਣ ਲਾ ਦਿੱਤੇ। ਵਰੁਣ ਬਾਂਸਲ ਕੋਟਕਪੂਰੇ ਵਾਲਿਆਂ ਦੀ ਟੀਮ ਵੱਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਬੁੱਧ ਰਾਮ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਵੀ ਹਾਜ਼ਰੀ ਲਵਾਈ। ਵਰੂਣ ਬਾਂਸਲ ਕੋਟਕਪੂਰਾ ਵਲੋਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਕੀਰਤਨ ਮੰਡਲ ਦੇ ਕ੍ਰਿਸ਼ਨ ਕੁਮਾਰ ਬੱਬੂ ਤੇ ਬਿਕਰਮਜੀਤ ਸਿੰੰਗਲਾ ਨੇ ਮੰਚ ਸੰਚਾਲਨ ਕੀਤਾ। ਸਮਾਗਮ ਦੀ ਸਫਲਤਾ ਲਈ ਸੰਸਥਾ ਦੇ ਸੁਰੇਸ਼ ਤਾਇਲ, ਸੀਤਾ ਰਾਮ ਗਇਲ, ਸ਼ੰਕਰ ਬਾਂਸਲ, ਕ੍ਰਿਸ਼ਨ ਸਿੰਗਲਾ,ਅਸ਼ੋਕ ਕੁਮਾਰ ਪਾਲਾ,ਵਿਸ਼ਮ ਸਿੰਗਲਾ, ਪ੍ਰਸ਼ੋਤਮ ਦਾਸ , ਰਾਜੂ ਸ਼ਰਮਾ, ਬੌਬੀ ਬਾਂਸਲ,ਕ੍ਰਿਸ਼ਨ ਕੁਮਾਰ,ਸਤੀਸ਼ ਕੁਮਾਰ ਕਾਕਾ,ਪੁਨੀਤ ਗੋਇਲ ਆਦਿ ਦਾ ਯੋਗਦਾਨ ਰਿਹਾ।
ਇੰਡੀਅਨ ਸਕਿੱਲ ਸੈਂਟਰ ਦੇ ਸੈਂਕਡ਼ੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
NEXT STORY