ਚੰਡੀਗੜ੍ਹ/ਬਠਿੰਡਾ (ਮਨਜੋਤ, ਵਰਮਾ)- ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਤੇ ਸਾਬਕਾ ਆਈ. ਏ. ਐੱਸ. ਅਫ਼ਸਰ ਪਰਮਪਾਲ ਕੌਰ ਮਲੂਕਾ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਜਾਰੀ ਕੀਤੇ ਨੋਟਿਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰੇ, ਮੈਂ ਨੌਕਰੀ ’ਤੇ ਵਾਪਸ ਨਹੀਂ ਜਾਵਾਂਗੀ ਤੇ ਨਾ ਹੀ ਮੇਰਾ ਜਾਣਾ ਬਣਦਾ ਹੈ ਕਿਉਂਕਿ ਮੈਂ ਸੇਵਾਮੁਕਤ ਹੋ ਚੁੱਕੀ ਹਾਂ ਅਤੇ ਮੇਰਾ ਅਸਤੀਫ਼ਾ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਹੋਇਆ ਸਮਝੌਤਾ, ਦੇਰ ਰਾਤ ਚੁੱਕਿਆ ਧਰਨਾ
ਉਨ੍ਹਾਂ ਕਿਹਾ ਕਿ ਮੇਰੇ ਚੋਣ ਲੜਨ ’ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਪਵੇਗਾ ਤੇ ਮੈਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਾਂਗੀ। ਉਨ੍ਹਾਂ ਕਿਹਾ ਕਿ ਮੈਂ ਲਿਖਿਆ ਸੀ ਕਿ ਮੈਂ ਆਪਣੀ ਮਾਤਾ ਨਾਲ ਬਠਿੰਡੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਸੇਵਾਮੁਕਤ ਵਿਅਕਤੀ ਕੁਝ ਕਰੇ ਜਾਂ ਨਾ ਕਰੇ, ਉਸ ਦਾ ਸਰਕਾਰ ਨਾਲ ਕੋਈ ਮਤਲਬ ਨਹੀਂ ਹੁੰਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਹੋਇਆ ਸਮਝੌਤਾ, ਦੇਰ ਰਾਤ ਚੁੱਕਿਆ ਧਰਨਾ
NEXT STORY