ਭਵਾਨੀਗੜ (ਕਾਂਸਲ) : ਨਾਰਕੋਟਿਕ ਸੈੱਲ ਸੰਗਰੂਰ ਅਤੇ ਸਥਾਨਕ ਪੁਲਸ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋਂ : ਆਸ਼ਾ ਵਰਕਰ ਨੂੰ ਡਿਊਟੀ ਕਰਨੀ ਪਈ ਮਹਿੰਗੀ, ਗੁਆਂਢੀਆਂ ਨੇ ਕੀਤਾ ਹਮਲਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਕ ਸੈਲ ਸੰਗਰੂਰ ਦੇ ਸਹਾਇਕ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਸਥਾਨਕ ਇਲਾਕੇ ਪਿੰਡ ਫਤਿਹਗੜ੍ਹ ਭਾਦਸੋ ਛੰਨਾਂ ਵਿਖੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾਂ ਦਿੱਤੀ ਕਿ ਭੂਰਾ ਸਿੰਘ ਉਰਫ ਲਾਲਾ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਜੌਲੀਆਂ ਕਥਿਤ ਤੌਰ 'ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਗੋਰਖ ਧੰਦਾ ਕਰਦਾ ਹੈ। ਇਸੇ ਸੂਚਨਾ ਦੇ ਆਧਾਰ 'ਤੇ ਜਦੋਂ ਸਬ-ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਉਕਤ ਵਿਅਕਤੀ ਨੂੰ ਪਿੰਡ ਜੌਲੀਆਂ ਤੋਂ ਪੰਨਵਾਂ ਨੂੰ ਜਾਂਦੇ ਨਾਲੇ ਤੋਂ ਕਾਬੂ ਕਰਕੇ ਇਸ ਦੇ ਕਬਜ਼ੇ 'ਚੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ :ਇਸ਼ਕ 'ਚ ਅੰਨ੍ਹੀ ਨਾਬਾਲਗ ਦੀ ਕਰਤੂਤ, ਪਰਿਵਾਰ ਨੂੰ ਨਸ਼ੀਲੀ ਚੀਜ਼ ਪਿਆ ਪ੍ਰੇਮੀ ਨਾਲ ਹੋਈ ਫਰਾਰ
ਆਸ਼ਾ ਵਰਕਰ ਨੂੰ ਡਿਊਟੀ ਕਰਨੀ ਪਈ ਮਹਿੰਗੀ, ਗੁਆਂਢੀਆਂ ਨੇ ਕੀਤਾ ਹਮਲਾ
NEXT STORY