ਭਿੱਖੀਵਿੰਡ/ਖਾਲੜਾ/ਖੇਮਕਰਨ (ਭਾਟੀਆ, ਸੋਨੀਆ) - ਕਸਬਾ ਭਿੱਖੀਵਿੰਡ ਵਿਖੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਕਰੀਬ ਇਕ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਪੜਾ ਕਲਾਥ ਹਾਊਸ ਦੇ ਮਾਲਕ ਕੁਲਦੀਪ ਚੋਪੜਾ ਨੇ ਦੱਸਿਆ ਕਿ ਮੈਂ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਰਾਤ 2 ਵਜੇ ਦੇ ਕਰੀਬ ਪਹਿਰੇਦਾਰ ਸਾਡੇ ਘਰ ਆਇਆ ਅਤੇ ਉਸਨੇ ਦੱਸਿਆ ਕਿ ਤੁਹਾਡੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਉਨ੍ਹਾਂ ਕਿਹਾ ਕਿ ਜਦ ਅਸੀਂ ਆਪਣੀ ਦੁਕਾਨ ’ਤੇ ਆਏ, ਉਦੋਂ ਤੱਕ ਅੱਗ ਕਾਰਨ ਸਾਰਾ ਕੱਪੜਾ ਸੜ ਕੇ ਸੁਆਹ ਹੋ ਚੁੱਕਾ ਸੀ। ਅਸੀਂ ਅੱਗ ਨੂੰ ਬਝਾਉਣ ਦੀ ਕਾਫੀ ਕੋਸ਼ਿਸ ਕੀਤੀ ਪਰ ਨਾਕਾਮ ਰਹੇ। ਦੁਕਾਨ ਮਾਲਕ ਕੁਲਦੀਪ ਕੁਮਾਰ ਚੋਪੜਾ ਨੇ ਕਿਹਾ ਕਿ ਮੇਰਾ ਲਗਪਗ ਇੱਕ ਕਰੋੜ ਰੁਪਏ ਦਾ ਕੱਪੜਾ ਸੜ ਕੇ ਸਵਾਹ ਹੋ ਗਿਆ ਹੈ, ਜਿਸ ਨਾਲ ਮੈਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਸਬਾ ਭਿੱਖੀਵਿੰਡ ਵਿਖੇ ਅੱਗ ਬੁਝਾਊ ਗੱਡੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੇਰੇ ਹੋਏ ਮਾਲੀ ਨੁਕਸਾਨ ਦਾ ਮੈਨੂੰ ਮੁਆਵਜ਼ਾ ਦਿੱਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ
ਇਸ ਮੌਕੇ ਸਮਾਜ ਸੇਵੀ ਨਿਰਵੈਲ ਸਿੰਘ ਉਦੋਕੇ ਨੇ ਕਿਹਾ ਕਿ ਅਸੀਂ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਪਾਸੋਂ ਮੰਗ ਕਰਦੇ ਹਾਂ ਕਿ ਕਸਬਾ ਭਿੱਖੀਵਿੰਡ ਦੇ ਨਗਰ ਕੌਂਸਲ ਵਿਖੇ ਇਕ ਅੱਗ ਬੁਝਾਊ ਗੱਡੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗੱਡੀ ਹੁੰਦੀ ਤਾਂ ਇਹ ਨੁਕਸਾਨ ਹੋਣੋ ਬਚ ਸਕਦਾ ਸੀ।
ਘਰ ਬਾਹਰ ਖੇਡ ਰਹੇ ਸਵਾ ਸਾਲ ਦੇ ਬੱਚੇ 'ਤੇ ਚੜ੍ਹਿਆ ਟਰੈਕਟਰ, ਮੌਕੇ 'ਤੇ ਹੀ ਮੌਤ
NEXT STORY