ਭੋਗਪੁਰ (ਰਾਣਾ ਭੋਗਪੁਰੀਆ)- ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਸਰਕਾਰ ਵੱਲੋਂ ਪੰਜਾਬ ਵਿੱਚ ਮਿੰਨੀ ਲਾਕਡਾਉਨ ਲਗਾਇਆ ਗਿਆ ਹੈ ਪਰ ਇਸ ਦੇ ਪਹਿਲੇ ਦਿਨ ਅੱਜ ਇਸ ਦੀਆਂ ਬੇਪਰਵਾਹ ਲੋਕਾਂ ਨੇ ਜੰਮ ਕੇ ਧੱਜੀਆਂ ਉਡਾਈਆਂ। ਬਾਜ਼ਾਰਾਂ ਵਿਚ ਲੋਕਾਂ ਦੀ ਭਾਰੀ ਭੀੜ ਨੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।
ਪੰਜਾਬ ’ਚ ਲਗਾਏ ਗਏ ‘ਮਿੰਨੀ ਲਾਕਡਾਊਨ’ ਨੂੰ ਲੈ ਕੇ ਤਸਵੀਰਾਂ ’ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ
ਅੱਜ ਸਵੇਰੇ ਜਿਵੇਂ ਹੀ ਲਾਕਡਾਉਨ ਤੋਂ ਛੋਟ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਤਾਂ ਲੋਕਾਂ ਦੀ ਭਾਰੀ ਭੀੜ ਬਾਜ਼ਾਰ ਵਿਚ ਜਮ੍ਹਾ ਹੋ ਗਈ, ਜਿਸ ਨੂੰ ਵੇਖਦਿਆਂ ਪੁਲਸ ਪ੍ਰਸ਼ਾਸਨ ਨੇ 11 ਵਜੇ ਦੇ ਕਰੀਬ ਕਰਿਆਨੇ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਪਰ ਫਲ ਅਤੇ ਸਬਜ਼ੀ ਦੀਆਂ ਦੁਕਾਨਾਂ ਉਤੇ ਭੀੜ ਆਮ ਦਿਨਾਂ ਤੋਂ ਵੀ ਜ਼ਿਆਦਾ ਵੇਖੀ ਗਈ ਅਤੇ ਦੁਕਾਨਦਾਰ ਪੁਲਸ ਨਾਲ ਲੁਕਣ ਮੀਟੀ ਖੇਡਦੇ ਵੇਖੇ। ਕਰਿਆਨੇ ਦੀਆਂ ਦੁਕਾਨਾਂ ਬੰਦ ਕਰਵਾਏ ਜਾਣ ਤੋਂ ਕੁਝ ਦੇਰ ਬਾਅਦ ਹੀ ਇਹ ਦੁਕਾਨਾਂ ਦੁਬਾਰਾ ਖੁਲ੍ਹ ਗਈਆਂ।
ਪ੍ਰਸ਼ਾਸਨ ਵੱਲੋਂ ਰੈੱਡ ਜ਼ੋਨ ਐਲਾਨਿਆ ਗਿਆ ਕਾਠਗੜ੍ਹ ਦਾ ਇਹ ਪਿੰਡ, ਲਾਈਆਂ ਪਾਬੰਦੀਆਂ
ਗੈਰ-ਜ਼ਰੂਰੀ ਚੀਜ਼ਾਂ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਸ਼ਟਰ ਹੇਠਾਂ ਕਰਕੇ ਸਾਰਾ ਦਿਨ ਦੁਕਾਨਦਾਰੀ ਕੀਤੀ ਗਈ। ਭੋਗਪੁਰ ਸ਼ਹਿਰ ਦੇ ਅੱਜ ਦੇ ਮਾਹੌਲ ਤੋਂ ਇੰਝ ਜਾਪ ਰਿਹਾ ਸੀ ਕਿ ਜਿਵੇਂ ਸ਼ਹਿਰ ਵਿਚ "ਤਾਲਾਬੰਦੀ"ਨਾ ਹੋ ਕੇ ਸਿਰਫ਼ "ਸ਼ਟਰਬੰਦੀ "ਹੀ ਹੋਈ ਹੋਵੇ । ਕਈ ਸਥਾਨਕ ਬੈਂਕਾਂ ਅੱਗੇ ਲੋਕਾਂ ਦੇ ਲੱਗੇ ਮੇਲੇ ਨੇ ਵੀ ਅੱਜ ਦੇ ਇਸ ਮਿੰਨੀ ਲਾਕਡਾਉਨ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ
ਰੇਲਵੇ ਫਾਟਕ ਬੰਦ ਹੋਣ ਮੌਕੇ ਲੱਗੀ ਭੀੜ ਨੂੰ ਵੇਖ ਇੰਝ ਲੱਗ ਰਿਹਾ ਸੀ ਕਿ ਲੋਕ ਕਰੋਨਾ ਮਹਾਮਾਰੀ ਤੋਂ ਕਿੰਨੇ ਲਾਪਰਵਾਹ ਹੋ ਗਏ ਹਨ ।ਕੀ ਅਸੀਂ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ਼ ਕਰੋਨਾ ਵਰਗੀ ਵੱਡੀ ਬੀਮਾਰੀ ਨਾਲ ਲੜ ਸਕਾਂਗੇ ? ਇਹ ਸਵਾਲ ਅੱਜ ਹਰ ਕਿਸੇ ਦੇ ਮਨ ਵਿਚ ਉਠ ਰਿਹਾ ਸੀ। ਸ਼ਹਿਰ ਦੇ ਬਾਜ਼ਾਰਾਂ ਵਿਚ ਲੱਗੀ ਲੋਕਾਂ ਦੀ ਭੀੜ, ਬੈਂਕ ਅੱਗੇ ਲੱਗਾ ਲੋਕਾਂ ਦਾ ਮੇਲਾ ,ਰੇਲਵੇ ਫਾਟਕ ਤੇ ਸ਼ੋਸ਼ਲ ਡਿੰਸਟੈਸਿੰਗ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ।
ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੋਨੂੰ ਸੂਦ ਹੀ ਨਹੀਂ ਸਗੋਂ ਇਹ ਚਿਹਰੇ ਵੀ ਬਣੇ ਮੋਗਾ ਜ਼ਿਲ੍ਹੇ ਦਾ ਮਾਣ,ਦੁਨੀਆ 'ਚ ਰੌਸ਼ਨ ਕੀਤਾ ਇਲਾਕੇ ਦਾ ਨਾਂ
NEXT STORY