ਭੁੱਚੋ ਮੰਡੀ (ਨਾਗਪਾਲ): ਜ਼ਿਲ੍ਹਾ ਬਠਿੰਡਾ ਦੀ ਭੁੱਚੋ ਮੰਡੀ ਦੀਆਂ ਜੁੜਵਾਂ ਭੈਣਾਂ ਦਾ ਡਾਕਟਰ ਬਣਨ ਦਾ 'ਸਾਂਝਾ' ਸੁਪਨਾ ਸਾਕਾਰ ਹੋ ਗਿਆ ਹੈ। ਨੀਤੇ ਕਾ ਖਾਨਦਾਨ ਨਾਲ ਸਬੰਧਿਤ ਬੇਹੱਦ ਈਮਾਨਦਾਰ ਅਤੇ ਸਿਰੜੀ ਸੇਠ ਲਾਲਾ ਛੱਜੂ ਰਾਮ ਦੀਆਂ ਹੋਣਹਾਰ ਪੋਤੀਆਂ 'ਤੇ ਮੰਡੀ ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਇਨ੍ਹਾਂ ਧੀਆਂ ਨੇ ਪਿਤਾ ਕੀਰਤੀ ਕੁਮਾਰ ਗਰਗ ਦੇ ਘਰ ਮਾਤਾ ਕਿਰਨਾ ਦੇਵੀ ਦੀ ਕੁੱਖੋਂ ਇਕੱਠਿਆਂ ਜਨਮ ਲਿਆ ਸੀ। ਵੱਡੀਆਂ ਹੋ ਕੇ ਸਕੂਲ ਗਈਆਂ ਤਾਂ ਸੋਚਾਂ ਦੀ ਉਡਾਰੀ ਨੇ ਡਾਕਟਰ ਬਣਨ ਦਾ ਸਾਂਝਾ ਸੁਪਨਾ ਪਾਲ ਲਿਆ।
ਇਹ ਵੀ ਪੜ੍ਹੋ: ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ
ਨੈਸ਼ਨਲ ਟੈਸਟਿੰਗ ਏਜੰਸੀ ਵਲੋਂ 13 ਸਤੰਬਰ ਨੂੰ ਲਏ ਗਏ ਨੀਟ ਦੇ ਇਮਤਿਹਾਨ ਜਿਸ ਦਾ ਨਤੀਜਾ 16 ਅਕਤੂਬਰ ਨੂੰ ਆਇਆ ਸੀ, ਵਿਚੋਂ ਅਰਪਿਤਾ ਗਰਗ ਨੇ 602 ਅਤੇ ਅੰਕਿਤਾ ਗਰਗ ਨੇ 629 ਅੰਕ ਹਾਸਲ ਕਰਕੇ ਜਿੱਥੇ ਆਪਣੇ ਸੁਪਨੇ ਨੂੰ ਖੰਭ ਲਾ ਦਿੱਤੇ ਹਨ, ਉੱਥੇ ਹੀ ਮਾਂ-ਬਾਪ ਦਾ ਨਾਮ ਵੀ ਰੋਸ਼ਨ ਕੀਤਾ ਹੈ। ਇਲਾਕੇ ਵਿਚ ਇਮਾਨਦਾਰੀ ਦੀ ਮਿਸਾਲ ਵਜੋਂ ਜਾਣੇ ਜਾਂਦੇ ਵਕੀਲ ਸੁਬੇਗ ਗਰਗ ਦਾ ਕਹਿਣਾ ਸੀ ਕਿ ਦੋਵੇਂ ਬੱਚੀਆਂ ਪੜ੍ਹਾਈ 'ਚ ਸ਼ੁਰੂ ਤੋਂ ਹੀ ਹੁਸ਼ਿਆਰ ਸਨ ਅਤੇ ਉਨ੍ਹਾਂ ਨੇ ਬਾਰਵੀਂ ਜਮਾਤ ਮੈਡੀਕਲ 'ਚੋਂ ਕ੍ਰਮਵਾਰ 82 ਅਤੇ 80 ਫ਼ੀਸਦੀ ਅੰਕ ਹਾਸਲ ਕੀਤੇ ਸਨ, ਜਦੋਂ ਕਿ ਦਸਵੀਂ ਜਮਾਤ ਵਿਚੋਂ ਕ੍ਰਮਵਾਰ 10 ਅਤੇ 9.4 ਸੀ. ਜੀ.ਪੀ.ਏ. ਅੰਕ ਪ੍ਰਾਪਤ ਕੀਤੇ ਸਨ। ਅਰਪਿਤਾ ਅਤੇ ਅੰਕਿਤਾ ਦਾ ਖ਼ੁਦ ਦਾ ਕਹਿਣਾ ਸੀ ਕਿ ਹੁਣ ਉਹ ਦੋਵੇਂ ਹੀ ਦਿਲ ਦੇ ਰੋਗਾਂ ਦੀਆਂ ਡਾਕਟਰ ਬਣ ਕੇ ਸੇਵਾ ਭਾਵਨਾ ਨਾਲ ਕੰਮ ਕਰਨਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਵਿਸ਼ੇਸ਼ ਇਜਲਾਸ : ਸਦਨ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ, ਧਰਮਸੋਤ ਖ਼ਿਲਾਫ਼ ਪ੍ਰਦਰਸ਼ਨ
NEXT STORY