ਭੁੱਚੋ ਮੰਡੀ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨਥਾਣਾ ਨੂੰ ਖ਼ਤਮ ਕਰਕੇ 2008 ਦੀ ਹੱਦਬੰਦੀ ਮਗਰੋਂ ਹਲਕਾ ਨੰਬਰ -89 ਭੁੱਚੋ ਮੰਡੀ ਬਣਾ ਦਿੱਤਾ ਗਿਆ ਸੀ। ਇਨ੍ਹਾਂ ਹਲਕਿਆਂ ਤੋਂ 3 ਵਾਰ ਕਾਂਗਰਸ ਪਾਰਟੀ ਅਤੇ 2 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਮਤ ਹਾਸਲ ਕੀਤਾ। ਪਿਛਲੀਆਂ ਤਿੰਨ ਚੋਣਾਂ ਵਿੱਚ ਕਾਂਗਰਸ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ।
1997
1997 ਦੀਆਂ ਵਿਧਾਨ ਸਭਾ ਚੋਣਾਂ ’ਚ ਨਥਾਣਾ ਐੱਸ. ਸੀ. ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬਲਬੀਰ ਸਿੰਘ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਸੀ। ਉਨ੍ਹਾਂ ਨੂੰ 41957 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਗੁਲਜ਼ਾਰ ਸਿੰਘ ਚੋਣ ਮੈਦਾਨ ’ਚ ਆਏ ਜਿਨ੍ਹਾਂ ਨੂੰ 25053 ਵੋਟਾਂ ਨਾਲ ਹਾਰ ਦੇਖਣੀ ਪਈ। ਬਲਬੀਰ ਸਿੰਘ ਨੇ 16904 (19.73%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2002
2002 ’ਚ ਸ਼੍ਰੋਮਣੀ ਅਕਾਲੀ ਦਲ ਨੇ ਗੁਰਾ ਸਿੰਘ ਨੂੰ ਟਿਕਟ ਦਿੱਤੀ ਸੀ ਜਿਨ੍ਹਾਂ ਨੇ 46042 ਵੋਟਾਂ ਨਾਲ ਜਿੱਤ ਹਾਸਲ ਕਰਕੇ ਨਥਾਣਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਸੀ। ਉਨ੍ਹਾਂ ਖ਼ਿਲਾਫ਼ ਕਾਂਗਰਸ ਪਾਰਟੀ ਨੇ ਜਸਮੇਲ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ, ਜਿਨ੍ਹਾਂ ਨੂੰ 42540 ਵੋਟਾਂ ਨਾਲ ਹਾਰ ਮਿਲੀ ਸੀ। ਗੁਰਾ ਸਿੰਘ ਨੇ 3502 (3.63%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੇ ਜਸਮੇਲ ਸਿੰਘ ਨੂੰ ਹਰਾਇਆ ਸੀ।
2007
2007 ਦੀਆਂ ਚੋਣਾਂ ’ਚ ਕਾਂਗਰਸ ਵਲੋਂ ਅਜੈਬ ਸਿੰਘ ਭੱਟੀ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਗਈ ਜਿਨ੍ਹਾਂ ਨੇ 58857 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੜ ਤੋਂ ਗੁਰਾ ਸਿੰਘ ਨੂੰ ਟਿਕਟ ਦਿੱਤੀ ਗਈ, ਜਿਨ੍ਹਾਂ ਨੂੰ 52207 ਵੋਟਾਂ ਮਿਲਣ ਕਾਰਨ ਹਾਰ ਮਿਲੀ ਸੀ। ਅਜੈਬ ਸਿੰਘ ਭੱਟੀ ਨੇ 6650 (5.65%) ਵਾਧੂ ਵੋਟਾਂ ਹਾਸਲ ਕਰਕੇ ਗੁਰਾ ਸਿੰਘ ਨੂੰ ਹਰਾਇਆ ਸੀ।
2012
2012 ’ਚ ਹਲਕਾ ਨੰ. 91 ਭੁੱਚੋ ਮੰਡੀ ਤੋਂ ਕਾਂਗਰਸ ਵਲੋਂ ਮੁੜ ਤੋਂ ਅਜੈਬ ਸਿੰਘ ਭੱਟੀ ਨੂੰ ਟਿਕਟ ਦਿੱਤੀ ਗਈ ਜਿਨ੍ਹਾਂ ਨੂੰ 57515 ਵੋਟਾਂ ਨਾਲ ਮੁੜ ਜਿੱਤ ਹਾਸਲ ਹੋਈ ਸੀ। ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੀਤਮ ਸਿੰਘ ਨੂੰ ਟਿਕਟ ਦਿੱਤੀ ਗਈ, ਜਿਨ੍ਹਾਂ ਨੂੰ 56227 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਅਜੈਬ ਸਿੰਘ ਭੱਟੀ ਨੇ 1288 (0.95%) ਵੋਟਾਂ ਦੇ ਵਾਧੂ ਫਰਕ ਨਾਲ ਪ੍ਰੀਤਮ ਸਿੰਘ ਨੂੰ ਹਰਾਇਆ ਸੀ।
2017
2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਪ੍ਰੀਤਮ ਸਿੰਘ ਕੋਟਭਾਈ ਨੂੰ ਟਿਕਟ ਦੇ ਕੇ ਇਸ ਹਲਕੇ ਦੀ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਜਿਨ੍ਹਾਂ ਨੂੰ 51605 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਖ਼ਿਲਾਫ਼ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਜਗਸੀਰ ਸਿੰਘ ਚੋਣ ਮੈਦਾਨ ’ਚ ਆਏ, ਜਿਨ੍ਹਾਂ ਨੂੰ 50960 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਸ਼੍ਰੋਮਣੀ ਅਕਾਲੀ ਦਲ ਵਲੋਂ ਹਰਪ੍ਰੀਤ ਸਿੰਘ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਸੀ, ਜਿਨ੍ਹਾਂ ਨੂੰ 44025 ਵੋਟਾਂ ਮਿਲੀਆਂ ਸੀ ਅਤੇ ਉਹ ਤੀਜੇ ਨੰਬਰ 'ਤੇ ਰਹੇ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਮੁੜ ਪ੍ਰੀਤਮ ਸਿੰਘ ਕੋਟਭਾਈ ਨੂੰ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵਲੋਂ ਮਾਸਟਰ ਜਗਸੀਰ ਸਿੰਘ ਅਤੇ ਅਕਾਲੀ ਦਲ ਵਲੋਂ ਦਰਸ਼ਨ ਸਿੰਘ ਕੋਟਫੱਤਾ ਚੋਣ ਮੈਦਾਨ ਵਿੱਚ ਹਨ। ਸੰਯੁਕਤ ਸਮਾਜ ਮੋਰਚਾ ਵਲੋਂ ਬਲਦੇਵ ਸਿੰਘ ਅਕਾਲੀਆ ਅਤੇ ਭਾਜਪਾ ਵਲੋਂ ਰੁਪਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 184785 ਹੈ, ਜਿਨ੍ਹਾਂ ’ਚ 87851ਪੁਰਸ਼, 96931 ਔਰਤਾਂ ਅਤੇ 3 ਥਰਡ ਜੈਂਡਰ ਹਨ।
ਲਗਾਤਾਰ ਦੋ ਵਾਰ ਜਿੱਤਣ ਵਾਲੀ ਕਾਂਗਰਸ ਨੂੰ ਖੰਨਾ 'ਚ ਮਿਲੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY