ਤਪਾ ਮੰਡੀ (ਸ਼ਾਮ,ਗਰਗ) : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਸ਼ਹਿਰ 'ਚ ਅੱਧੀ ਦਰਜਨ ਦੇ ਕਰੀਬ ਮੌਤਾਂ ਹੋ ਗਈਆਂ ਹਨ ਅਤੇ ਦਰਜਨਾਂ ਲੋਕਾਂ 'ਚ ਕੋਰੋਨਾ ਦੇ ਲੱਛਣ ਆਉਣ ਕਾਰਨ ਠੀਕ ਹੋ ਗਏ ਹਨ। ਬੀਤੀ ਰਾਤ ਸਥਾਨਕ ਮੰਡੀ 'ਚ ਲਗਭਗ 60 ਸਾਲਾਂ ਬੀਬੀ ਦੀ ਕੋਰੋਨਾ ਨਾਲ ਮੌਤ ਹੋ ਗਈ। ਜਿਸ ਕਾਰਣ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਕੈਲਾਸ਼ੋ ਦੇਵੀ ਵਾਸੀ ਆਨੰਦਪੁਰ ਬਸਤੀ ਨੂੰ ਹਾਰਟ ਦੀ ਕੁਝ ਸ਼ਿਕਾਇਤ ਕਾਰਨ ਦਵਾਈ ਚੱਲ ਰਹੀ ਸੀ, ਕੁਝ ਦਿਨ ਪਹਿਲਾਂ ਮੋਟਰਸਾਇਕਲ ਤੋਂ ਡਿੱਗਣ ਕਾਰਨ ਸੱਟ ਲੱਗ ਗਈ ਸੀ ਜਿਸ ਨੂੰ ਬਠਿੰਡੇ ਦੇ ਇਕ ਹਸਪਤਾਲ 'ਚ ਚੈੱਕ ਕਰਵਾਇਆ ਗਿਆ ਤਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਰੇਲਵੇ ਹਸਪਤਾਲ ਅੰਬਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਦੋ ਦਿਨ ਪਹਿਲਾਂ ਕੈਲਾਸ਼ੋ ਦੇਵੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਬੀਤੀ ਰਾਤ ਰਾਮ ਬਾਗ ਤਪਾ ਵਿਖੇ ਮ੍ਰਿਤਕਾ ਦਾ ਸਸਕਾਰ ਸਿਹਤ ਵਿਭਾਗ ਦੀ ਟੀਮ ਨੇ ਪਰਿਵਾਰਿਕ ਮੈਂਬਰਾਂ ਦੀ ਹਜ਼ਰੀ 'ਚ ਕਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਐੱਸ.ਐੱਮ.ਓ. ਤਪਾ ਜਸਬੀਰ ਸਿੰਘ ਔਲਖ ਨੇ ਕੀਤੀ ਹੈ।
ਮੌਸਮ 'ਚ ਆਈ ਤਬਦੀਲੀ, ਸ਼ਾਮ ਢੱਲਦੇ ਹੀ ਹੋਣ ਲੱਗਦੈ ਹਲਕੀ ਠੰਡ ਦਾ ਅਹਿਸਾਸ
NEXT STORY