ਬੇਗੋਵਾਲ (ਰਜਿੰਦਰ)—ਭੁਲੱਥ ਤੋਂ ਵਿਧਾਇਕ ਸਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਲੈ ਕੇ ਲਾਮਬੰਦ ਹੋਏ ਸਾਬਕਾ ਫੌਜੀਆਂ ਦੇ ਇਕੱਠ ਦੀ ਅਕਾਲੀ ਨੇਤਾ ਬੀਬੀ ਜਗੀਰ ਕੌਰ ਵੱਲੋਂ ਹਮਾਇਤ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਖਹਿਰਾ ਹਮੇਸ਼ਾ ਮਨੁੱਖ ਅਤੇ ਦੇਸ਼ ਦੀ ਅਣਖ ਨੂੰ ਵੰਗਾਰਨ ਵਾਲੇ ਸ਼ਬਦ ਬੋਲਦਾ ਹੈ। ਖਹਿਰਾ ਨੇ ਜੋ ਬਿਆਨ ਦਿੱਤਾ ਹੈ, ਫੌਜਾਂ ਪ੍ਰਤੀ ਅਪਮਾਨਜਨਕ ਸ਼ਬਦ ਬੋਲੇ ਹਨ। ਇਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਸਾਡਾ ਹਲਕਾ ਭੁਲੱਥ ਸਾਬਕਾ ਫੌਜੀਆਂ ਨਾਲ ਭਰਿਆ ਪਿਆ ਹੈ ਅਤੇ ਇਸ ਵੇਲੇ ਵੀ ਹਲਕਾ ਭੁਲੱਥ ਦੇ ਵੱਡੀ ਗਿਣਤੀ 'ਚ ਫੌਜੀ ਸਰਹੱਦਾਂ 'ਤੇ ਡਿਊਟੀ ਨਿਭਾਅ ਰਹੇ ਹਨ। ਇਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਅਤੇ ਉਹ ਕਹਿ ਰਹੇ ਹਨ ਕਿ ਅਸੀਂ ਖਹਿਰਾ ਨੂੰ ਸਬਕ ਸਿਖਾ ਕੇ ਛੱਡਾਂਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੇਸ਼ ਦੇ ਰਾਖਿਆ ਨਾਲ ਖੜ੍ਹੀ ਹੈ। ਫੌਜੀਆਂ ਨੂੰ ਵੰਗਾਰ ਸਮੇਂ ਅਸੀਂ ਉਨ੍ਹਾਂ ਨਾਲ ਤਣ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਫੌਜੀਆਂ ਦੀ ਇੱਜ਼ਤ ਅਤੇ ਮਾਣ ਸਾਡੇ ਦਿਲ 'ਚ ਹੈ। ਅਕਾਲੀ ਦਲ ਆਉਣ ਵਾਲੇ ਸਮੇਂ 'ਚ ਵੀ ਫੌਜੀਆਂ ਦਾ ਸਤਿਕਾਰ ਕਰਦਾ ਰਹੇਗਾ। ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਫੌਜੀ ਹੋਣ ਦੇ ਨਾਤੇ ਸੁਖਪਾਲ ਖਹਿਰਾ ਖਿਲਾਫ ਬਣਦੀ ਕਾਰਵਾਈ ਕਿਉਂ ਨਹੀਂ ਕਰ ਰਹੇ।
ਸਾਬਕਾ ਫੌਜੀਆਂ ਵਲੋਂ ਖਹਿਰਾ ਨੂੰ ਵਿਧਾਨ ਸਭਾ 'ਚੋਂ ਬਰਖਾਸਤ ਦੀ ਮੰਗ
NEXT STORY