ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਹੋਰਨਾਂ ਮੀਡੀਆ ਦੇ ਪਲੇਟਫਾਰਮਾਂ ’ਤੇ ਉਨ੍ਹਾਂ ਦੀ ਘਰ ਵਾਪਸੀ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ‘ਜਗ ਬਾਣੀ’ ਨੇ ਇਸ ਸਬੰਧੀ ਜਦੋਂ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਤਾਂ ਮੁੱਢੋਂ ਹੀ ਅਕਾਲੀ ਹਾਂ। ਮੈਨੂੰ ਅਕਾਲੀ ਹੋਣ ਦਾ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸਾਡਾ ਸਾਰਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਾਮੀ ਸਕੂਲ ਦੀ ਮਾਨਤਾ ਰੱਦ! ਨਵੇਂ ਦਾਖ਼ਲਿਆਂ 'ਤੇ ਲਾਈ ਗਈ ਰੋਕ, ਪੜ੍ਹੋ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਮੈਂ ਕਦੇ ਅਕਾਲੀ ਦਲ ਨਹੀਂ ਛੱਡਿਆ ਅਤੇ ਅੱਜ ਵੀ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੀ। ਹਾਂ, ਜਿਨ੍ਹਾਂ ਨੇ ਮੈਨੂੰ ਸਿਧਾਂਤਾਂ ਦੀ ਲੜਾਈ ਅਤੇ ਲੋਕਤੰਤਰ ਦੀ ਬਹਾਲੀ ਲਈ ਰੋਕਣ ਵਰਗੇ ਹੱਥਕੰਡੇ ਵਰਤ ਕੇ ਮੈਨੂੰ ਪਾਰਟੀ ’ਚੋਂ ਕੱਢਿਆ ਹੈ, ਹੁਣ ਉਹ ਸੋਚਣ। ਮੈਂ ਤਾਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੀ। ਬੀਬੀ ਜੀ ਤੋਂ ਜਦੋਂ ਇਹ ਪੁੱਛਿਆ ਗਿਆ ਜੇਕਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਆਉਂਦੇ ਹਨ ਅਤੇ ਉਨ੍ਹਾਂ ਦੀ ਮੁਅੱਤਲੀ ਨੂੰ ਖ਼ਤਮ ਕਰ ਕੇ ਘਰ ਵਾਪਸੀ ਕਰਵਾਉਂਦੇ ਹਨ ਤਾਂ ਤੁਸੀਂ ਤਿਆਰ ਹੋ, ਤਾਂ ਉਨ੍ਹਾਂ ਅੱਗੋਂ ਸਵਾਲ ਕੀਤਾ ਕਿ ਇਸ ਤਰ੍ਹਾਂ ਸੁਖਬੀਰ ਕਰੇਗਾ?
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ AGTF ਨੂੰ ਵੱਡੀ ਸਫ਼ਲਤਾ, ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦਾ ਖ਼ਤਰਨਾਕ ਗੁਰਗਾ ਕਾਬੂ
ਇਹ ਸਾਰੀ ਉਨ੍ਹਾਂ ਦੀ ਗੱਲਬਾਤ ਨੂੰ ਭਾਂਪ ਕੇ ਅੱਜ ਇੰਝ ਲੱਗਾ ਕਿ ਜੇਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਉਨ੍ਹਾਂ ਦੀ ਘਰ ਵਾਪਸੀ ਲਈ ਉਨ੍ਹਾਂ ਦੇ ਮੁਅੱਤਲੀ ਹੁਕਮ ਵਾਪਸ ਲੈਣ ਲੈਂਦੇ ਹਨ ਤਾਂ ਬੀਬੀ ਜੀ ਵੀ ਘਰ ਵਾਪਸੀ ਲਈ ਜੈਕਾਰ ਛੱਡ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ’ਤੇ ਸੁਖਬੀਰ ਕੀ ਅਤੇ ਕਦੋਂ ਫ਼ੈਸਲਾ ਲੈਂਦੇ ਹਨ।
ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਲੁੱਟ-ਖੋਹ ਦੀਆਂ 15 ਵਾਰਦਾਤਾਂ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਸ ਅੜਿੱਕੇ, ਇਕ ਦੇ ਲੱਗੀ ਗੋਲ਼ੀ
NEXT STORY