ਬੁਢਲਾਡਾ(ਮਨਜੀਤ)—ਲੋਕਾਂ ਦੇ ਸਰਬ ਸਾਂਝੇ ਕੰਮ ਰਾਜਨੀਤੀ ਤੋ ਉਪਰ ਉੱਠ ਕੇ ਕਰਵਾਉਣਾ ਮੇਰਾ ਪਹਿਲਾ ਫਰਜ਼ ਹੈ। ਵਿਧਾਨ ਸਭਾ ਚੋਣਾਂ ਦੋਰਾਨ ਭਾਵੇ ਕਿਸੇ ਨੇ ਮੇਰੀ ਮਦਦ ਨਹੀ ਕੀਤੀ ਪਰ ਪਿੰਡਾਂ ਦੇ ਸਰਬ ਸਾਝੇਂ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਰੱਲੀ, ਬੱਛੋਆਣਾ, ਦੋਦੜਾ, ਭਾਦੜਾ ਤੋ ਇਲਾਵਾ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆ ਸੁਨਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਬੁਢਲ਼ਾਡਾ ਕਾਂਗਰਸ ਪਾਰਟੀ ਦੀ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨੇ ਕਿਹਾ ਕਿ ਪਿੰਡਾਂ ਦੀਆਂ ਗਲੀਆਂ ਨਾਲੀਆ ਬਣਾਉਣਾ ਅਤੇ ਹੋਰ ਵਿਕਾਸ ਕਾਰਜ ਅੱਗੇ ਤੋਰਨ ਲਈ ਪਿੰਡਾਂ ਦੀਆਂ ਪੰਚਾਇਤਾਂ, ਬੁੱਧੀ ਜੀਵੀ, ਕਾਂਗਰਸ ਪਾਰਟੀ ਦੇ ਵਰਕਰ ਅਤੇ ਨੋਜਵਾਨ ਵਰਗ ਨਾਲ ਵਿਚਾਰ ਵਟਾਂਦਰਾ ਕਰਕੇ ਵਿਕਾਸ ਕੰਮ ਆਰੰਭ ਕਰਵਾਏ ਜਾਣਗੇ ਤਾਂ ਕਿ ਪੰਜਾਬ ਦੇ ਖਜ਼ਾਨੇ 'ਚੋਂ ਆਉਂਣ ਵਾਲਾ ਫੰਡ ਸਹੀ ਢੰਗ ਨਾਲ ਵਰਤਿਆਂ ਜਾ ਸਕੇ।ਉਨ੍ਹਾਂ ਸਹੀ ਕਿਹਾ ਕਿ ਉਹ ਰਾਜਨੀਤੀ ਲੀਡਰ ਪੱਖੋਂ ਨਹੀ ਬਲਕਿ ਇੱਕ ਚੋਂਕੀਦਾਰ ਦੇ ਰੂਪ 'ਚ ਹਲਕੇ ਦੀ ਸੇਵਾ ਕਰਨਗੇ।ਉਨ੍ਹਾਂ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਹਫਤੇ 'ਚ ਦੋ ਦਿਨ ਲੋਕਾਂ ਦੇ ਕੰਮਾਂ ਕਾਰਾਂ ਨੂੰ ਲੈ ਕੇ ਚੰਡੀਗੜ੍ਹ ਰਿਹਾ ਕਰਨਗੇ ਅਤੇ ਬਾਕੀ ਸਮਾਂ ਹਲਕੇ 'ਚ ਰਹਿ ਕੇ ਲੋਕ ਸੇਵਾ 'ਚ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਹਲਕੇ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲਿਆ ਕੇ ਵਿਕਾਸ ਪ੍ਰੋਗਰਾਮ ਉਲੀਕੇ ਜਾਣਗੇ।ਇਸ ਮੋਕੇ ਪੰਜਾਬ ਪ੍ਰਦੇਸ ਕਾਂਗਰਸ ਦੇ ਸਕੱਤਰ ਰਣਜੀਤ ਸਿੰੰੰੰਘ ਦੋਦੜਾ, ਸੀਨੀਅਰ ਕਾਂਗਰਸੀ ਆਗੂ ਕੇ. ਸੀ ਬਾਵਾ, ਮਂੈਬਰ ਜ਼ਿਲ੍ਹਾ ਪ੍ਰੀਸ਼ਦ ਖੇਮ ਸਿੰੰੰਘ ਜਟਾਣਾ, ਸਾਬਕਾ ਸਰਪੰਚ ਗੁਰਚਰਨ ਸਿੰਘ, ਬਲਾਕ ਪ੍ਰਧਾਨ ਤੀਰਥ ਸਿੰਘ ਸਵਿਟੀ, ਜੁਗਰਾਜ ਸਿੰਘ ਕਾਲਾ ਬੁਢਲ਼ਾਡਾ, ਕਲੱਬ ਪ੍ਰਧਾਨ ਗਮਦੂਰ ਸਿੰੰਘ ਦੋਦੜਾ, ਟਰੱਕ ਯੂਨੀਅਨ ਬੁਢਲਾਡਾ ਦੇ ਮੀਤ ਪ੍ਰਧਾਨ ਗੁਰਮੀਤ ਸਿੰੰਘ ਵੀ ਮੋਜੂਦ ਸਨ।
ਪੰਜਾਬ ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਨੇ ਹਾਈਵੇਅ 'ਤੇ ਲਗਾਇਆ ਧਰਨਾ
NEXT STORY