ਤਰਨਤਾਰਨ — ਇਥੋਂ ਦੇ ਪੰਜਾਬ ਰੋਡਵੇਜ਼ ਬੱਸਾਂ ਦੇ ਸਰਕਾਰੀ ਮੁਲਾਜ਼ਮਾਂ ਵਲੋਂ ਤਰਨਤਾਰਨ ਤੋਂ ਹਰੀਕੇ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਮੁਲਾਜ਼ਮਾਂ ਵਲੋਂ ਜਾਮ ਲਗਾਏ ਜਾਣ ਦਾ ਕਾਰਨ ਮਿੰਨੀ ਬੱਸਾਂ ਤੇ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦਾ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰੀ ਮੁਲਾਜ਼ਮਾਂ ਨੇ ਹਾਈਵੇਅ ਜਾਮ ਕਰ ਕੇ ਇਹ ਮੰਗ ਕੀਤੀ ਹੈ ਕਿ ਪ੍ਰਾਈਵੇਟ ਬੱਸਾਂ ਦੇ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਤਕ ਪ੍ਰਸ਼ਾਸਨ ਵਲੋਂ ਉਕਤ ਮੁਲਾਜ਼ਮਾਂ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ ਤਦ ਤਕ ਧਰਨਾ ਜਾਰੀ ਰਹੇਗਾ।
ਮਾਈਨਿੰਗ ਮਾਫੀਏ ਦਾ 'ਗੜ੍ਹ', ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਦੀ ਪ੍ਰਪੋਜ਼ਲ
NEXT STORY