ਪਟਿਆਲਾ (ਬਲਜਿੰਦਰ) - ਸ਼ਾਹੀ ਸ਼ਹਿਰ ਦੇ ਸਾਈਕਲ ਚਾਲਕ ਨੀਲਕਮਲ ਜੁਨੇਜਾ ਅਤੇ ਅਮਨਦੀਪ ਸੰਧੂ ਨੇ 216 ਕਿਲੋਮੀਟਰ ਦੀ 'ਸਾਈਕਲ ਰੈਲੀ' 12 ਘੰਟੇ 30 ਮਿੰਟ ਵਿਚ ਪੂਰੀ ਕਰ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਵੀ ਜੁਨੇਜਾ 302 ਕਿਲੋਮੀਟਰ ਦੀ ਦੂਰੀ 18 ਘੰਟੇ 25 ਮਿੰਟ ਵਿਚ ਕਰ ਚੁੱਕੇ ਹਨ। ਇਸ ਵਾਰ ਦੀ 216 ਕਿਲੋਮੀਟਰ ਸਾਈਕਲਿੰਗ ਰੈਲੀ ਪਟਿਆਲਾ ਤੋਂ ਸ਼ਾਮ ਨੂੰ 7 ਵਜੇ ਸ਼ੁਰੂ ਹੋਈ। ਇਸ ਦਾ ਰੂਟ ਪਟਿਆਲਾ ਤੋਂ ਅੰਬਾਲਾ ਤੋਂ ਹੁੰਦਾ ਹੋਇਆ ਡੇਰਾ ਬੱਸੀ, ਜ਼ੀਰਕਪੁਰ, ਟਿੰਬਰ ਟ੍ਰੇਲ, ਚੰਡੀਗੜ੍ਹ, ਲਾਂਡਰਾਂ ਤੇ ਸਰਹਿੰਦ ਤੋਂ ਵਾਪਸ ਪਟਿਆਲਾ ਤੱਕ ਸੀ। ਇਸ ਰੈਲੀ ਦਾ ਨਾਂ 'ਟਿੰਬਰ ਟ੍ਰੇਲ ਚੈਲੇਂਜ ਰੈਲੀ' ਸੀ। ਸ਼੍ਰੀ ਜੁਨੇਜਾ ਇਸ ਤੋਂ ਬਾਅਦ 400 ਕਿਲੋਮੀਟਰ ਦੀ 'ਸਾਈਕਲ ਬ੍ਰੈਵੇ ਰੈਲੀ' ਦੀ ਤਿਆਰੀ ਕਰ ਰਹੇ ਹਨ। ਇਸ ਈਵੈਂਟ ਦੇ ਸਰਟੀਫਿਕੇਟ ਤੇ ਤਗਮੇ ਫਰਾਂਸ ਦੀ ਸੰਸਥਾ ਤੋਂ ਆਉਂਦੇ ਹਨ। ਇਸ ਤੋਂ ਪਹਿਲਾਂ ਸ਼੍ਰੀ ਜੁਨੇਜਾ ਚੰਡੀਗੜ੍ਹ ਮੈਰਾਥਨ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ।
ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਹਲਾਕ, 2 ਜ਼ਖਮੀ
NEXT STORY