ਜਲੰਧਰ (ਮਾਹੀ, ਸੁਨੀਲ)— ਜਲੰਧਰ ਦੇ ਮਕਸੂਦਾਂ ਨੇੜੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ’ਚ ਘੱਟ-ਘੱਟ ਤਿੰਨ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਮਰਨ ਵਾਲਿਆਂ ’ਚ ਦੋ ਔਰਤਾਂ ਅਤੇ ਇਕ ਡਰਾਈਵਰ ਸ਼ਾਮਲ ਹਨ।

ਮਿਲੀ ਜਾਣਕਾਰੀ ਮੁਤਾਬਕ ਥਾਣਾ ਮਕਸੂਦਾਂ ਅਧੀਨ ਆਉਂਦੇ ਬਿਧੀਪੁਰ ਫਾਟਕ ਨੇੜੇ ਸਕਾਰਪੀਓ ਗੱਡੀ ਦਾ ਟਾਇਰ ਫੱਟਣ ਕਰਕੇ ਗੱਡੀ ਪਲਟੀਆਂ ਖਾਂਦੇ ਹੋਏ ਗਰਿੱਲ ’ਚ ਜਾ ਵੱਜੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਸਕਾਰਪੀਓ ਗੱਡੀ ’ਚ ਸਵਾਰ ਲੋਕ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਬਾ ਬਕਾਲਾ ਵਿਖੇ ਕਾਰ ਸੇਵਾ ਲਈ ਜਾ ਰਹੇ ਸਨ। ਸਕਾਰਪੀਓ ’ਚ ਸਵਾਰ ਜੱਥਾ ਕਿਲਾ ਆਨੰਦਗੜ੍ਹ ਸਾਹਿਬ ਕਾਰ ਸੇਵਾ ਵਾਲਿਆਂ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਕਿਸਾਨਾਂ ਨੇ ਲਾਏ ਹਾਈਵੇਅ 'ਤੇ ਡੇਰੇ, ਜਲੰਧਰ ਟ੍ਰੈਫਿਕ ਪੁਲਸ ਨੇ ਡਾਇਵਰਟ ਕੀਤੇ ਰੂਟ

ਹਾਦਸੇ ਦਾ ਸ਼ਿਕਾਰ ਹੋਣ ਉਪਰੰਤ ਗੱਡੀ ’ਚ ਸਵਾਰ ਦੋ ਔਰਤਾਂ ਅਤੇ ਇਕ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 10 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀ ਲੋਕਾਂ ਨੂੰ ਸੈਕਰਡ ਹਾਰਟ ਹਸਪਤਾਲ ’ਚ ਲਿਜਾਇਆ ਗਿਆ ਹੈ।

ਹਾਦਸੇ ਦੀ ਸੂਚਨਾ ਪਾ ਮੌਕੇ ’ਤੇ ਥਾਣਾ ਮਕਸੂਦਾਂ ਦੇ ਡੀ. ਐੱਸ. ਪੀ. ਸੁਖਪਾਲ ਸਿੰਘ ਰੰਧਾਵਾ, ਐੱਸ. ਐੱਚ. ਓ. ਮਨਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਉਕਤ ਸਥਾਨ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਆਦਮਪੁਰ 'ਚ ਸ਼ਰਮਨਾਕ ਘਟਨਾ, ਦਿਵਿਆਂਗ ਨੌਜਵਾਨ ਵੱਲੋਂ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਿੰਨੀ ਬੱਸ ਅਪਰੇਟਰਾਂ ਵੱਲੋਂ ਗੁਮਟਾਲਾ ਬਾਈਪਾਸ ਜਾਮ, ਕੀਤਾ ਬੱਸ ਸਾੜਨ ਦਾ ਐਲਾਨ, ਜਾਣੋ ਪੂਰਾ ਮਾਮਲਾ
NEXT STORY