ਬੁਢਲਾਡਾ (ਬਾਂਸਲ) : ਨਸ਼ੇ ਦੀ ਪੂਰਤੀ ਲਈ ਪਤੀ-ਪਤਨੀ ਨੇ ਚਿੱਟੇ ਖ਼ਾਤਰ ਆਪਣੇ 6 ਮਹੀਨਿਆਂ ਦਾ ਜਿਗਰ ਦਾ ਟੁਕੜਾ ਵੇਚ ਦਿੱਤਾ ਸੀ। ਬੱਚੇ ਦੀ ਮਾਸੀ ਰੀਤੂ ਵਰਮਾ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਬੱਚੇ ਦੀ ਤਸਕਰੀ ਕਰਨ ਵਾਲੇ ਦੋਵੇਂ ਮਾਪਿਆਂ ਖ਼ਰੀਦਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੱਚੇ ਨੂੰ ਆਨੰਤ ਆਸ਼ਰਮ 'ਚ ਦਾਖ਼ਲ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਮਾਸੀ ਰੀਤੂ ਵਰਮਾ ਨੂੰ ਜਦੋਂ ਇਸ ਸਬੰਧੀ ਪਤਾ ਲੱਗਿਆ ਤਾਂ ਉਸ ਨੇ ਆਪਣੀ ਭੈਣ ਗੁਰਮਨ ਕੌਰ ਅਤੇ ਜੀਜੇ ਸੰਦੀਪ ਸਿੰਘ ਕੋਲ ਪਿੰਡ ਖੁਡਾਲ ਪਹੁੰਚ ਕੇ ਬੱਚੇ ਬਾਰੇ ਪੁੱਛਿਆ ਪਰ ਉਹ ਕੁੱਝ ਜਵਾਬ ਨਾ ਦੇ ਸਕੇ।
ਇਹ ਵੀ ਪੜ੍ਹੋ : ਦਵਾਈਆਂ ਖਾਣ ਵਾਲੇ ਸਾਵਧਾਨ! ਪੰਜਾਬ 'ਚ 11 Medicines ਨੂੰ ਲੈ ਕੇ ਹੋ ਗਿਆ ਵੱਡਾ ਖ਼ੁਲਾਸਾ (ਵੀਡੀਓ)
ਦਬਾਅ ਪਾਉਣ 'ਤੇ ਉਨ੍ਹਾਂ ਦੱਸਿਆ ਕਿ ਘਰ ਦੀ ਆਰਿਥਕ ਹਾਲਤ ਔਖੀ ਹੋਣ ਕਾਰਨ ਅਸੀਂ ਆਪਣਾ ਬੱਚਾ ਸੰਜੂ ਅਤੇ ਉਸ ਦੀ ਪਤਨੀ ਆਰਤੀ ਬੁਢਲਾਡਾ ਨੂੰ ਵੇਚ ਦਿੱਤਾ ਹੈ ਅਤੇ ਉਨ੍ਹਾਂ ਨਾਲ ਇਕਰਾਰਨਾਮਾ ਬਾਬਤ ਗੋਦਨਾਮਾ ਲਿਖ ਲਿਆ ਹੈ। ਜਿਸ 'ਤੇ ਮਾਸੀ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੇਰੀ ਭੈਣ ਗੁਰਮਨ ਅਤੇ ਜੀਜੇ ਸੰਦੀਪ ਸਿੰਘ ਦੀ ਮਜਬੂਰੀ ਦਾ ਫ਼ਾਇਦਾ ਚੁੱਕਦਿਆਂ ਬੱਚਾ ਮੁੱਲ ਵੇਚ ਕੇ ਇਨ੍ਹਾਂ ਨੇ ਬੱਚੇ ਦੀ ਤਸਕਰੀ ਕੀਤੀ ਗਈ ਹੈ। ਇਸ 'ਤੇ ਪੁਲਸ ਨੇ ਬੱਚਾ ਖ਼ਰੀਦਣ ਅਤੇ ਵੇਚਣ ਵਾਲੇ ਮਾਪਿਆ ਖ਼ਿਲਾਫ਼ ਮਾਮਲਾ ਦਰਜ ਕਰਕੇ ਬੱਚੇ ਦੇ ਪਿਤਾ ਸੰਦੀਪ ਸਿੰਘ ਅਤੇ ਮਾਤਾ ਗੁਰਮਨ ਕੌਰ ਅਤੇ ਖ਼ਰੀਦਣ ਵਾਲੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਪੁਲਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਸੰਬਰ ਮਹੀਨੇ ਚੱਲੇਗੀ ਸੀਤ ਲਹਿਰ! ਸੰਘਣੀ ਧੁੰਦ ਬਾਰੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਉਧਰ ਦੂਜੇ ਪਾਸੇ ਇਸ ਮਾਮਲੇ ਸਬੰਧੀ ਜਗਬਾਣੀ ਅਤੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ ਤੋਂ ਬਾਅਦ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਮਾਮਲਾ ਧਿਆਨ 'ਚ ਆਉਣ ਤੋਂ ਬਾਅਦ ਇਸ ਬੱਚੇ ਦਾ ਰੈਸਕਿਊ (ਭਾਲ) ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ। ਇੱਥੇ ਸੀ. ਡੀ. ਪੀ. ਓ. ਹਰਜਿੰਦਰ ਕੌਰ ਨੇ ਸੀ. ਡਬਲਿਊ. ਸੀ. ਕਮੇਟੀ ਦੀ ਸਹਿਯੋਗ ਨਾਲ ਬੱਚੇ ਦੀ ਭਾਲ ਕਰ ਲਈ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਡੀ. ਐੱਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਬਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੱਚਾ ਸੌਂਪ ਦਿੱਤਾ। ਵਿਭਾਗ ਨੇ ਇਹ ਬੱਚਾ ਆਨੰਤ ਆਸ਼ਰਮ ਨਥਾਣਾ (ਬਠਿੰਡਾ) ਵਿਖੇ ਦਾਖ਼ਲ ਕਰਵਾ ਦਿੱਤਾ। ਜਿੱਥੇ ਬੱਚੇ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਸ ਦੀ ਨਿਗਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਬੀਰ ਕੌਰ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ ਇਕ ਹੋਰ SHO 'ਤੇ ਡਿੱਗ ਸਕਦੀ ਹੈ ਗਾਜ! ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ
NEXT STORY