ਮੋਗਾ (ਵੈੱਬ ਡੈਸਕ, ਗੋਪੀ, ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ 'ਚ ਅੱਜ ਸਵੇਰੇ ਤੜਕਸਾਰ ਐੱਨ. ਆਈ. ਏ. ਦੀ ਟੀਮ ਨੇ ਗੁਰਲਾਭ ਸਿੰਘ ਦੇ ਘਰ ਛਾਪੇਮਾਰੀ ਕੀਤੀ। ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਉਸ ਨੇ ਕਿਹਾ ਕਿ ਉਸ ਦੇ ਬੈਂਕ ਖ਼ਾਤਿਆਂ 'ਚ ਕੋਈ ਟਰਾਂਜ਼ੈਕਸ਼ਨ ਨਹੀਂ ਹੋਈ ਹੈ ਅਤੇ ਉਹ ਕਿਸੇ ਵੀ ਗਲਤ ਗਤੀਵਿਧੀ 'ਚ ਸ਼ਾਮਲ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਲੋਂ ਪਾਕਿ ਆਧਾਰਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਅਸਲੇ ਸਣੇ 3 ਗ੍ਰਿਫ਼ਤਾਰ
ਉਸ ਨੇ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਪਾਠੀ ਸੀ ਅਤੇ ਉਸ ਦੇ ਨਾਂ ਦੀ ਹੀ ਉਹ ਫੇਸਬੁੱਕ ਪੇਜ ਚਲਾਉਂਦੀ ਹੈ। ਅਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ ਹੈ। ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਪੁਲਸ ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ, ਹੋ ਰਹੀਆਂ ਆਨਲਾਈਨ ਬੈਠਕਾਂ
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੁਰਲਾਭ ਸਿੰਘ ਦਾ ਖ਼ਾਲਿਸਤਾਨੀਆਂ ਨਾਲ ਸੰਪਰਕ ਹੈ ਅਤੇ ਕਿਸੇ ਫੰਡਿੰਗ ਨੂੰ ਲੈ ਕੇ ਐੱਨ. ਆਈ. ਏ. ਦੀ ਟੀਮ ਵੱਲੋਂ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਟੀਮ ਵੱਲੋਂ ਪਰਿਵਾਰ ਦੇ ਮੋਬਾਇਲ ਅਤੇ ਹੋਰ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਨੇ ਦਿੱਤਾ ਆਖ਼ਰੀ ਮੌਕਾ
NEXT STORY