ਜਲੰਧਰ (ਮਹੇਸ਼)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਿਸਾਨ ਜਥੇਬੰਦੀਆਂ ਵੱਲੋਂ 25 ਨਵੰਬਰ ਨੂੰ ਰੇਲ ਆਵਾਜਾਈ ਠੱਪ ਰੱਖਣ ਦੀ ਚਿਤਾਵਨੀ ਦਿੱਤੀ ਗਈ ਹੈ। ਦੋਆਬਾ ਤੇ ਮਾਝਾ ਦੀਆਂ ਗੰਨਾਂ ਬੈਲਟ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਅਰਸ਼ਦੀਪ ਸਿੰਘ ਥਿੰਦ ਆਈ. ਏ. ਐੱਸ. ਅਤੇ ਕੇਨ ਕਮਿਸ਼ਨਰ ਅਮਰੀਕ ਸਿੰਘ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਦੋਆਬੇ ਦੇ ਕਿਸਾਨਾਂ ਦੇ ਉੱਘੇ ਆਗੂ ਅਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲ੍ਹੀ ਨੰਗਲ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਮਨਜੀਤ ਸਿੰਘ ਰਾਏ ਪ੍ਰਧਾਨ ਬੀ. ਕੇ. ਯੂ. ਦੋਆਬਾ, ਬਲਵਿੰਦਰ ਸਿੰਘ ਰਾਜੂ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ, ਪਵਿੱਤਰ ਸਿੰਘ ਧੁੱਗਾ ਜ਼ਿਲਾ ਪ੍ਰਧਾਨ ਬੀ. ਕੇ. ਯੂ. ਕਾਦੀਆਂ, ਪਰਮਿੰਦਰ ਸਿੰਘ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ, ਹਰਜੀਤ ਸਿੰਘ ਜਨਰਲ ਸੈਕਟਰੀ ਪਗੜੀ ਸੰਭਾਲ ਜੱਟਾ ਲਹਿਰ ਆਦਿ ਮੁੱਖ ਤੌਰ ’ਤੇ ਸ਼ਾਮਲ ਹੋਏ।
ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਸੇਬਾਂ ਨਾਲ ਭਰਿਆ ਟਰੱਕ ਪਲਟਿਆ, ਇਕੱਠੇ ਹੋਏ ਲੋਕਾਂ ਨੇ ਕਰ 'ਤਾ ਆਹ ਕੰਮ

ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਗੰਨੇ ਦੇ ਰੇਟ ਦੇ ਵਾਧੇ ਨੂੰ ਲੈ ਕੇ ਸਕੱਤਰ ਥਿੰਦ ਨਾਲ ਗੱਲਬਾਤ ਕੀਤੀ ਅਤੇ ਆਪਣੇ ਅੰਕੜਿਆਂ ਅਨੁਸਾਰ ਗੰਨੇ ਦਾ ਲਾਗਤ ਮੁੱਲ ਜੋ ਇਕ ਸਾਲ ਦੀ ਫ਼ਸਲ 'ਤੇ ਆਉਂਦਾ ਹੈ, ਉਹ ਸਾਰਾ ਵੇਰਵਿਆਂ ਸਹਿਤ ਦੱਸਿਆ ਕਿ ਗੰਨੇ ਦੇ ਭਾਅ ਵਿਚ ਵਾਧਾ ਕਰਕੇ 500 ਰੁਪਏ ਕੀਤਾ ਜਾਵੇ, ਸਕੱਤਰ ਥਿੰਦ ਨੇ ਜਥੇਬੰਦੀਆ ਨੂੰ ਵਿਸ਼ਵਾਸ ਦਿਵਾਇਆ ਕਿ 24 ਨਵੰਬਰ ਨੂੰ ਸੂਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਕਰਕੇ ਸ਼ਾਮ ਤੱਕ ਰੇਟ ’ਤੇ ਮਿੱਲਾਂ ਚੱਲਣ ਦੀ ਤਾਰੀਖ਼ ’ਤੇ ਇਕ ਕਾਊਂਟਰ ’ਤੇ ਪੇਮੈਂਟ ਦਾ ਐਲਾਨ ਕੀਤਾ ਜਾਵੇਗਾ, ਜਿਸ ਉੱਪਰ ਜਥੇਬੰਦੀਆ ਵੱਲੋਂ ਆਪਣੀ ਸਹਿਮਤੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ 21 ਨਵੰਬਰ ਨੂੰ ਸੜਕ ’ਤੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਫਰਾਂਸ ਤੋਂ ਛੁੱਟੀ ਆਇਆ ਵਿਅਕਤੀ ਸ਼ੱਕੀ ਹਾਲਾਤ 'ਚ ਲਾਪਤਾ! ਇਕ ਮਹੀਨੇ ਤੋਂ ਨਹੀਂ ਮਿਲਿਆ ਕੋਈ ਸੁਰਾਗ
ਨਾਲ ਹੀ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਸੰਘਰਸ਼ ਕਰਨ ਵਾਲੇ ਜੰਗਵੀਰ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ 24 ਨਵੰਬਰ ਨੂੰ ਕੋਈ ਵੀ ਢਿੱਲ-ਮੱਠ ਹੋਈ ਤਾਂ 25 ਨਵੰਬਰ ਨੂੰ ਤਰੁੰਤ ਮੀਟਿੰਗ ਕਰਕੇ ਸੜਕ ਤੇ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ। ਇਸ ਮੌਕੇ ਜਰਨਲ ਸਕੱਤਰ ਪਿ੍ਥਪਾਲ ਸਿੰਘ ਗੋਰਾਇਆ, ਸਤਪਾਲ ਸਿੰਘ ਡਡਿਆਣਾ, ਹਰਵਿੰਦਰਪਾਲ ਸਿੰਘ ਸੋਢੀ, ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ NH 'ਤੇ ਵੱਡਾ ਹਾਦਸਾ! ਸੇਬਾਂ ਨਾਲ ਭਰਿਆ ਟਰੱਕ ਪਲਟਿਆ, ਇਕੱਠੇ ਹੋਏ ਲੋਕਾਂ ਨੇ ਕਰ 'ਤਾ ਆਹ ਕੰਮ
NEXT STORY