ਜਲੰਧਰ/ਗੋਰਾਇਆ (ਮੁਨੀਸ਼, ਸੋਨੂੰ)- ਗੋਰਾਇਆ-ਫਿਲੌਰ ਦਰਮਿਆਨ ਨੈਸ਼ਨਲ ਹਾਈਵੇਅ ’ਤੇ ਸ਼੍ਰੀਨਗਰ ਤੋਂ ਹਰਿਆਣਾ ਜਾ ਰਿਹਾ ਇਕ ਸੇਬਾਂ ਨਾਲ ਲੱਦਿਆ ਟਰੱਕ ਦਾ ਟਾਇਰ ਫਟਨ ਨਾਲ ਟਰੱਕ ਹਾਈਵੇਅ 'ਤੇ ਪਲਟ ਗਿਆ, ਜਿਸ ਨਾਲ ਹਾਈਵੇਅ 'ਤੇ ਭਾਰੀ ਜਾਮ ਲੱਗ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਰਹੀ ਹਾਈਵੇਅ 'ਤੇ ਜਾਮ ਲੱਗਾ ਰਿਹਾ ਪਰ ਡੇਢ ਘੰਟੇ ਤੱਕ ਸੜਕ ਸੁਰੱਖਿਆ ਫੋਰਸ ਦਾ ਮੁਲਾਜ਼ਮ ਜਾਂ ਪੁਲਸ ਪ੍ਰਸ਼ਾਸਨ ਮੌਕੇ 'ਤੇ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਸ਼੍ਰੀਨਗਰ ਤੋਂ ਸੇਬ ਲੈ ਕੇ ਹਰਿਆਣਾ ਜਾ ਰਹੇ ਟਰੱਕ ਦੇ ਡਰਾਈਵਰ ਨੇ ਦੱਸਿਆ ਜਦੋਂ ਉਹ ਗੋਰਾਇਆ ਪੁਲਸ ਸਟੇਸ਼ਨ ਦਾ ਪੁਲ ਉੱਤਰ ਰਿਹਾ ਸੀ ਤਾਂ ਅਚਾਨਕ ਉਸ ਦੀ ਗੱਡੀ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਪਲਟ ਗਿਆ ਅਤੇ ਸੇਬਾਂ ਦੀਆਂ ਪੇਟੀਆਂ ਖਿੱਲਰ ਗਈਆਂ। ਕਾਫ਼ੀ ਦੇਰ ਤੱਕ ਜਦੋਂ ਪੁਲਸ ਜਾ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨਹੀਂ ਪਹੁੰਚੀਆਂ ਤਾਂ ਰਾਹਗੀਰਾ ਨੇ ਕੈਂਟਰ ਚਾਲਕ ਦੀ ਮਦਦ ਕੀਤੀ ਅਤੇ ਪਲਟੇ ਹੋਏ ਕੈਂਟਰ ਨੂੰ ਸਿੱਧਾ ਕੀਤਾ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: ਫਰਾਂਸ ਤੋਂ ਛੁੱਟੀ ਆਇਆ ਵਿਅਕਤੀ ਸ਼ੱਕੀ ਹਾਲਾਤ 'ਚ ਲਾਪਤਾ! ਇਕ ਮਹੀਨੇ ਤੋਂ ਨਹੀਂ ਮਿਲਿਆ ਕੋਈ ਸੁਰਾਗ
ਰਾਹਗੀਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਨਸਾਨੀਅਤ ਦੇ ਨਾਤੇ ਇਸ ਦੀ ਮਦਦ ਕੀਤੀ ਹੈ ਅਤੇ ਲੋਕ ਸੇਬਾਂ ਦੀਆਂ ਪੇਟੀਆਂ ਨਾ ਚੁੱਕ ਕੇ ਲੈ ਜਾਣ ਕਰਕੇ ਵੀ ਉਹ ਅੱਗੇ ਆਏ ਹਨ। ਉਨ੍ਹਾਂ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਇੰਨੀਆਂ ਮਹਿੰਗੀ ਗੱਡੀਆਂ ਅਤੇ ਸੜਕ ਸੁਰੱਖਿਆ ਫੋਰਸ ਦੀ ਤਾਇਨਾਤੀ ਇਸੇ ਕੰਮ ਲਈ ਕੀਤੀ ਸੀ ਕਿ ਜੇਕਰ ਕੋਈ ਸੜਕ ’ਤੇ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ ਪਰ ਡੇਢ ਘੰਟੇ ਤੱਕ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਆਇਆ, ਜੋ ਮੰਦਭਾਗੀ ਗੱਲ ਹੈ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਤੇ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਇਨਫਾਰਮੇਸ਼ਨ ਨਹੀਂ ਮਿਲੀ, ਜਿਸ ਕਾਰਨ ਉਹ ਦੇਰੀ ਨਾਲ ਆਏ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ! ਲੋਕਾਂ ਦੇ ਸੂਤੇ ਗਏ ਸਾਹ, ਫ਼ੈਲੀ ਦਹਿਸ਼ਤ
ਹਾਦਸੇ ਦੀ ਜਾਂਚ ਗੋਰਾਇਆ ਪੁਲਸ ਸਟੇਸ਼ਨ ਦੇ ਡਿਊਟੀ ਅਫ਼ਸਰ ਸੁਰਿੰਦਰ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ। ਗੋਰਾਇਆ ਨੇੜੇ ਹਾਈਵੇਅ 'ਤੇ ਪਲਟਣ ਵਾਲਾ ਟਰੱਕ ਲਗਭਗ 500 ਸੇਬ ਦੀਆਂ ਪੇਟੀਆਂ ਲੈ ਕੇ ਜਾ ਰਿਹਾ ਸੀ। ਇਨ੍ਹਾਂ ਵਿੱਚੋਂ ਲਗਭਗ 150 ਪੇਟੀਆਂ ਸੜਕ 'ਤੇ ਖਿੱਲਰ ਗਈਆਂ ਸਨ। ਹਾਲਾਂਕਿ ਕਿਸੇ ਨੇ ਵੀ ਸੇਬਾਂ ਦੀ ਲੁੱਟ ਨਹੀਂ ਕੀਤੀ। ਲੋਕਾਂ ਨੇ ਡਰਾਈਵਰ ਦੀ ਮਦਦ ਕੀਤੀ ਟਰੱਕ ਦੇ ਟਾਇਰ ਬਦਲੇ ਅਤੇ ਸੇਬ ਦੀਆਂ ਪੇਟੀਆਂ ਦੋਬਾਰਾ ਭਰੀਆਂ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ

ਗੋਰਾਇਆ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਮਿਸ਼ਰੀ ਢਾਬਾ ਦੇ ਅਧਿਕਾਰੀਆਂ ਤੋਂ ਇਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਸੇਬਾਂ ਨਾਲ ਭਰਿਆ ਇਕ ਟਰੱਕ ਨੰਬਰ JK08-Q-8112, ਹਾਈਵੇਅ 'ਤੇ ਪਲਟ ਗਿਆ ਹੈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਨਿਵਾਸੀਆਂ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕੀਤਾ ਅਤੇ ਆਵਾਜਾਈ ਬਹਾਲ ਕੀਤੀ। ਪੁਲਸ ਨੇ ਦੱਸਿਆ ਕਿ ਹਾਦਸਾ ਟਾਇਰ ਫਟਣ ਕਾਰਨ ਹੋਇਆ। ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ ਡਰਾਈਵਰ ਨੂੰ ਬਚਾਇਆ। ਸੇਬਾਂ ਨਾਲ ਭਰਿਆ ਟਰੱਕ ਹਰਿਆਣਾ ਦੇ ਭਿਵਾਨੀ ਵੱਲ ਜਾ ਰਿਹਾ ਸੀ। ਟਰੱਕ ਮਾਲਕ ਅਤੇ ਮਾਰਕੀਟ ਕਮਿਸ਼ਨ ਏਜੰਟਾਂ ਨੂੰ ਪਲਟਣ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਢਾਬੇ 'ਤੇ ਹੋਈ ਰੇਡ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਕਰੋੜਾਂ ਦੀਆਂ ਜਾਇਦਾਦਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਫਰਾਂਸ ਤੋਂ ਛੁੱਟੀ ਆਇਆ ਵਿਅਕਤੀ ਸ਼ੱਕੀ ਹਾਲਾਤ 'ਚ ਲਾਪਤਾ! ਇਕ ਮਹੀਨੇ ਤੋਂ ਨਹੀਂ ਮਿਲਿਆ ਕੋਈ ਸੁਰਾਗ
NEXT STORY