ਕੋਟਕਪੂਰਾ (ਜਗਤਾਰ) : ਕੋਟਕਪੂਰਾ ਸਥਿਤ ਰੋਹਿਤ ਪੇਠਾ ਨਾਂ ਦੀ ਫੈਕਟਰੀ ਦੀ ਬੁਆਇਲਰ ਭੱਠੀ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਫੈਕਟਰੀ ਦੀ ਸ਼ੈੱਡ ਹੀ ਉਡ ਗਈ ਅਤੇ ਫੈਕਟਰੀ ਵਿਚ ਪਏ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਲੋਕਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਨੇੜਲੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਦਿਨਾਂ ਦਾ ਅਲਰਟ, ਕਈ ਪਿੰਡਾਂ ਵਿਚ ਭਿਆਨਕ ਬਣੇ ਹਾਲਾਤ, ਸਕੂਲ ਕੀਤੇ ਗਏ ਬੰਦ

ਪਵਨ ਕੁਮਾਰ ਫਾਇਰਮੈਨ ਨੇ ਦੱਸਿਆ ਸਾਨੂੰ ਫੋਨ 'ਤੇ ਇਤਲਾਹ ਮਿਲੀ ਸੀ ਕਿ ਫੈਕਟਰੀ ਵਿਚ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਅਤੇ ਹਾਲਾਤ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਫੈਕਟਰੀ ਦਾ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਵਿਚ ਬਦਲਾਅ ਨੂੰ ਲੈ ਕੇ ਵੱਡੀ ਖ਼ਬਰ, ਪ੍ਰਧਾਨ ਦੇ ਅਹੁਦੇ ਲਈ ਇਹ ਨਾਂ ਚਰਚਾ 'ਚ

ਦੂਜੇ ਪਾਸੇ ਫੈਕਟਰੀ ਮਾਲਿਕ ਓਮ ਵੀਰ ਨੇ ਦੱਸਿਆ ਕਿ ਬੁਆਇਲਰ ਦੀ ਪਾਈਪ ਵਿਚ ਧਮਾਕਾ ਹੋਇਆ ਹੈ ਜਿਸ ਨਾਲ ਫੈਕਟਰੀ ਦੀ ਸ਼ੈੱਡ ਉਡ ਗਈ ਅਤੇ ਫੈਕਟਰ ਦਾ ਹੋਰ ਸਮਾਨ ਕਾਫੀ ਨੁਕਸਾਨ ਹੋਇਆ ਹੈ ਪਰ ਜਾਣੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਕਰਾਣ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪਿਉ ਨੇ ਪਹਿਲਾਂ ਪੁੱਤ ਨੂੰ ਗਲਾਸ ’ਚ ਪਿਆਇਆ ਜ਼ਹਿਰ, ਫਿਰ ਖ਼ੁਦ ਪੀ ਲਿਆ, ਤੜਫ਼-ਤੜਫ਼ ਦੋਵਾਂ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਲਥ ਤੇ ਵੈੱਲਨੈਂੱਸ ਸੈਂਟਰ ’ਚ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਰਚਾ
NEXT STORY