ਸ੍ਰੀ ਮੁਕਤਸਰ ਸਾਹਿਬ ( ਪਵਨ ਤਨੇਜਾ, ਕੁਲਦੀਪ ਹਿਣੀ) : ਜ਼ਿਲ੍ਹੇ ਅੰਦਰ ਕੋਰੋਨਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਏ ਦਿਨ ਸੈਂਕੜਿਆਂ ਦੀ ਗਿਣਤੀ ’ਚ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ, ਜਦੋਂਕਿ ਮੌਤ ਦਰ ਵੀ ਨਾਲ ਦੀ ਨਾਲ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮਹਿਕਮੇ ਵੱਲੋਂ ਅੱਜ ਦੀ ਜਾਰੀ ਰਿਪੋਰਟ ਅਨੁਸਾਰ ਇਕ ਹੋਰ ਮੌਤ ਦਰਜ ਕੀਤੀ ਗਈ ਹੈ , ਜਦੋਂਕਿ ਦੂਜੇ ਪਾਸੇ ਅੱਜ 300 ਨਵੇਂ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ। ਮਹਿਕਮੇ ਦੀ ਰਿਪੋਰਟ ਅਨੁਸਾਰ ਅੱਜ 57 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 897 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1366 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 591 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 6,704 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ ਕੁੱਲ 5,086 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 1491 ਕੇਸ ਸਰਗਰਮ ਚੱਲ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦਾ ਭਿਆਨਕ ਰੂਪ ਆਉਣ ਲੱਗਾ ਸਾਹਮਣੇ
ਇਹ ਹੈ ਪਾਜ਼ੇਟਿਵ ਮਾਮਲਿਆਂ ਦੀ ਰਿਪੋਰਟ
ਸਿਹਤ ਮਹਿਕਮੇ ਦੀ ਰਿਪੋਰਟ ਅਨੁਸਾਰ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 74 , ਮਲੋਟ ਤੋਂ 96 , ਗਿੱਦੜਬਾਹਾ ਤੋਂ 24, ਜ਼ਿਲਾ ਜੇਲ ਤੋਂ 11, ਬਰੀਵਾਲਾ ਤੋਂ 11, ਭੁੱਲਰ ਤੋਂ 1, ਚੜੇਵਾਨ ਤੋਂ 2 , ਫੂਲੇਵਾਲਾ ਤੋਂ 2 , ਚੱਕ ਬੀੜ ਸਰਕਾਰ ਤੋਂ 1, ਮਰਾਜਵਾਲਾ ਤੋਂ 1, ਝੁਰੜ ਤੋਂ 2 , ਬੂੜਾ ਗੁੱਜਰ ਤੋਂ 3, ਮਨੀਆਂਵਾਲਾ ਤੋਂ 1, ਚੰਨੂੰ ਤੋਂ 2, ਚੱਕ ਸ਼ੇਰੇਵਾਲਾ ਤੋਂ 4, ਮੱਲਣ ਤੋਂ 1, ਜੱਸੇਆਣਾ ਤੋਂ 1, ਦੂਹੇਵਾਲਾ ਤੋਂ 1 , ਹਰੀਕੇਕਲਾਂ ਤੋਂ 2 , ਲਾਲਬਾਈ ਤੋਂ 1, ਬਾਦਲ ਤੋਂ 3, ਸਿੱਖਵਾਲਾ ਤੋਂ 1, ਸੁਖਨਾ ਅਬਲੂ ਤੋਂ 1, ਧੂਲਕੋਟ ਤੋਂ 1, ਧਰਾਜਵਾਲਾ ਤੋਂ 2, ਗੁਰੂਸਰ ਜੋਧਾਂ ਤੋਂ 4, ਜੰਡਵਾਲਾ ਚੜਤ ਸਿੰਘ ਤੋਂ 1, ਬੁਰਜ ਸਿੱਧਵਾਂ ਤੋਂ 1, ਛਾਪਿਆਂਵਾਲੀ ਤੋਂ 1, ਪੰਨੀਵਾਲਾ ਤੋਂ 1, ਪਿੰਡ ਮਲੋਟ ਤੋਂ 1, ਰੁਪਾਣਾ ਤੋਂ 3, ਈਨਾ ਖੇੜਾਂ ਤੋਂ 1, ਮਾਨ ਤੋਂ 1, ਰੱਥੜੀਆਂ ਤੋਂ 2, ਬੁੱਟਰ ਸ਼ਰੀਂਹ ਤੋਂ 2, ਦੋਦਾ ਤੋਂ 2, ਸੋਥਾ ਤੋਂ 2, ਕੋਟਲੀ ਅਬਲੂ ਤੋਂ 1, ਬੁੱਟਰ ਬਖੂਆ ਤੋਂ 1, ਕੋਟਭਾਈ ਤੋਂ 2, ਘੱਗਾ ਤੋਂ 1, ਚੱਕ ਬਾਜਾ ਤੋਂ 1, ਆਸਾ ਬੁੱਟਰ ਤੋਂ 1, ਸੂਰੇਵ;ਲਾ ਤੋਂ 1, ਡੱਬਵਾਲੀ ਰਹੂੜਿਆਂਵਾਲੀ ਤੋਂ 1, ਸ਼ੇਖ ਤੋਂ 1, ਅਬਲ ਖੁਰਾਣਾ ਤੋਂ 3, ਸ਼ੇਰਗੜ੍ਹ ਤੋਂ 1, ਕਰਮਪੱਟੀ ਤੋਂ 1, ਕਾਨਿਆਂਵਾਲੀ ਤੋਂ 1, ਚਿੱਬੜਾਂਵਾਲੀ ਤੋਂ 1, ਕਿਲਿਆਂਵਾਲੀ ਤੋਂ 1, ਮਹਾ ਬੱਧਰ ਤੋਂ 1, ਸਮਾਗ ਤੋਂ 1, ਫਹਿਤਪੁਰ ਮਨੀਆ ਤੋਂ 1, ਛਾਪਿਆਂਵਾਲੀ ਤੋਂ 1, ਤੱਪਾ ਖੇੜਾ ਤੋਂ 1, ਖਿੜਕੀਆਂਵਾਲਾ ਤੋਂ 1, ਬਰਕੰਦੀ ਤੋਂ 1, ਲੰਬੀ ਤੋਂ 2, ਮਿੱਠੜੀ ਤੋਂ 1 ਅਤੇ ਵੜਿੰਗ ਖੇੜਾ ਤੋਂ 1 ਕੇਸ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਦੇ ਪਿੰਡ ਬਾਦੀਆਂ ਵਾਸੀ 60 ਸਾਲਾ ਵਿਅਕਤੀ ਜੋਕਿ ਕੋਰੋਨਾ ਪੀੜਤ ਸੀ ਅਤੇ ਆਪਣੇ ਘਰ ਵਿਚ ਹੀ ਆਈਸੋਲੇਟ ਸੀ , ਦੀ ਮੌਤ ਹੋ ਗਈ ਹੈ। ਜਿਸ ਦੇ ਚਲਦਿਆਂ ਹੁਣ ਜ਼ਿਲ੍ਹੇ ਅੰਦਰ ਮੌਤਾਂ ਦੀ ਗਿਣਤੀ 127 ਹੋ ਗਈ ਹੈ ।
ਇਹ ਵੀ ਪੜ੍ਹੋ : ਟ੍ਰਾਈਈਸਿਟੀ ’ਚ ਦਿੱਲੀ ਵਰਗੇ ਹਾਲਾਤ ਬਣੇ : ਨਾ ਆਕਸੀਜਨ ਮਸ਼ੀਨ ਮਿਲ ਰਹੀ, ਨਾ ਹੀ ਰੈਮੇਡਿਸਿਵਰ ਇੰਜੈਕਸ਼ਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮੁਸ਼ਕਲਾਂ ਦੇ ਪਹਾੜ ਹੇਠਾਂ ਦੱਬੇ ਹੋਏ ਹਨ ਆੜ੍ਹਤੀ ਅਤੇ ਕਿਸਾਨ ਵਰਗ
NEXT STORY