ਚੰਡੀਗੜ੍ਹ- ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਕਾਂਗਰਸ ਨੂੰ ਨਵਾਂ ਇੰਚਾਰਜ ਮਿਲ ਗਿਆ ਹੈ। ਹਾਈਕਮਾਨ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਦੱਸਿਆ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਹੁਣ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹੋਣਗੇ।
ਕਾਂਗਰਸ ਹਾਈਕਮਾਨ ਨੇ ਭੂਪੇਸ਼ ਬਘੇਲ ਨੂੰ ਪੰਜਾਬ ਦੇ ਇਸ ਅਹਿਮ ਅਹੁਦੇ ਲਈ ਚੁਣਿਆ ਹੈ। ਇਸ ਤੋਂ ਇਲਾਵਾ ਹਾਈਕਮਾਨ ਨੇ ਡਾ. ਸੱਯਦ ਨਾਸੀਰ ਹੁਸੈਨ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਦਾ ਜਨਰਲ ਸਕੱਤਰ ਐਲਾਨਿਆ ਹੈ।
![PunjabKesari](https://static.jagbani.com/multimedia/22_06_5471583400100-ll.jpg)
ਪਾਰਟੀ ਹਾਈਕਮਾਨ ਨੇ ਸੂਬਾ ਇੰਚਾਰਜਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਇਸ ਅਨੁਸਾਰ ਰਜਨੀ ਪਾਟਿਲ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ, ਬੀ.ਕੇ ਹਰੀਪ੍ਰਸਾਦ ਹਰਿਆਣਾ ਦੇ, ਹਰੀਸ਼ ਚੌਧਰੀ ਮੱਧ ਪ੍ਰਦੇਸ਼ ਦੇ ਇੰਚਾਰਜ ਹੋਣਗੇ।
ਇਸ ਤੋਂ ਇਲਾਵਾ ਗਿਰੀਸ਼ ਚੋਦਾਂਕਰ ਤਾਮਿਲਨਾਡੂ ਤੇ ਪੁੱਡੂਚੇਰੀ ਦੇ, ਅਜੈ ਕੁਮਾਰ ਲਾਲੂ ਓਡੀਸ਼ਾ ਦੇ, ਕੇ. ਰਾਜੂ ਝਾਰਖੰਡ ਦੇ, ਮੀਨਾਕਸ਼ੀ ਨਟਰਾਜਨ ਤੇਲੰਗਾਨਾ ਦੇ, ਸਪਤਾਗਿਰੀ ਸੰਕਰ ਉਲਾਕਾ ਮਣੀਪਰ-ਤ੍ਰਿਪੁਰਾ-ਸਿੱਕਿਮ ਤੇ ਨਾਗਾਲੈਂਡ ਦੇ ਤੇ ਕ੍ਰਿਸ਼ਨਾ ਅੱਲਾਵਾਰੂ ਬਿਹਾਰ ਦੇ ਇੰਚਾਰਜ ਹੋਣਗੇ।
ਇਹ ਵੀ ਪੜ੍ਹੋ- ਖ਼ਤਮ ਹੋ ਗਈ ਕਿਸਾਨਾਂ ਤੇ ਕੇਂਦਰ ਦੀ ਮੀਟਿੰਗ, ਜਾਣੋ ਕੀ ਰਿਹਾ ਨਤੀਜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਨਾਲ ਮੁਲਾਕਾਤ ਮਗਰੋਂ ਬਾਹਰ ਆਏ ਮੰਤਰੀ, ਜਾਣੋ ਕੀ ਹੈ ਅਗਲੀ ਰਣਨੀਤੀ
NEXT STORY