ਜਲੰਧਰ (ਵਰੁਣ)- ਮੁੰਬਈ ਵਿਚ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ’ਚ ਹੋ ਰਹੇ ਗ੍ਰਨੇਡ ਹਮਲਿਆਂ ਦੇ ਮਾਮਲਿਆਂ ’ਚ ਚਰਚਾ ਬਟੋਰ ਰਹੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਅਤੇ ਜੀਸ਼ਾਨ ਅਖਤਰ ਦੇ ਨਾਲ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਜੁੜਨ ਬਾਰੇ ਇਕ ਵੱਡਾ ਖ਼ੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ’ਤੇ ਇਕ ਕਥਿਤ ਪੋਸਟ ਪਾ ਕੇ ਹੰਗਾਮਾ ਮਚਾ ਦਿੱਤਾ ਹੈ। ਲਾਰੈਂਸ ਗੈਂਗ ਵੱਲੋਂ ਪਾਈ ਗਈ ਪੋਸਟ ਦਾ ਸਰੋਤ ਫੇਸਬੁੱਕ ਪੇਜ ‘ਜੈ ਸ਼੍ਰੀ ਰਾਮ’ ਹੈ। ਹਾਲਾਂਕਿ ‘ਜਗ ਬਾਣੀ’ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੀ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ ਨੇ ਹਰ ਕਿਸੇ ਨੂੰ ਕੀਤਾ ਹੈਰਾਨ
ਪੋਸਟ ਵਿਚ ਬਿਸ਼ਨੋਈ ਗਰੁੱਪ ਨੇ ਲਿਖਿਆ ਹੈ ਕਿ ਜੀਸ਼ਾਨ ਅਖਤਰ ਦੀ ਕਦੇ ਵੀ ਸਾਡੇ ਗਰੁੱਪ ਨਾਲ ਗੱਲ ਨਹੀਂ ਹੋਈ। ਜੀਸ਼ਾਨ ਅਤੇ ਉਸ ਦਾ ਗਰੁੱਪ ਲੋਕਾਂ ਨੂੰ ਫ਼ੋਨ ਕਰ ਕੇ ਸਾਡੇ ਗਰੁੱਪ ਦੇ ਨਾਂ ’ਤੇ ਪੈਸੇ ਮੰਗ ਰਿਹਾ ਹੈ। ਜੀਸ਼ਾਨ ਅਤੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੇਸ਼ ਵਿਰੋਧੀ ਸਰਗਰਮੀਆਂ ਕਰ ਰਹੇ ਹਨ, ਜਿਸ ਕਾਰਨ ਅਸੀਂ ਹੁਣ ਉਨ੍ਹਾਂ ਨੂੰ ਮਾਰ ਦੇਵਾਂਗੇ। ਪੋਸਟ ਵਿਚ ਅੱਗੇ ਲਿਖਿਆ ਗਿਆ ਹੈ ਕਿ ਸ਼ਹਿਜ਼ਾਦ ਭੱਟੀ ਆਪਣੀ ਵੀਡੀਓ ਨੂੰ ਐਡਿਟ ਕਰ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਿਹਾ ਹੈ, ਜਿਸ ਵਿਚ ਉਹ ਕਈ ਮੀਡੀਆ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਅਸੀਂ ਬਿਸ਼ਨੋਈ ਦੇ ਨਾਲ ਹਾਂ ਪਰ ਇਹ ਸੱਚ ਨਹੀਂ ਹੈ। ਸਾਡਾ ਆਸ਼ੂ ਅਤੇ ਭਾਨੂ ਰਾਣਾ ਨਾਲ ਵੀ ਕੋਈ ਸੰਬੰਧ ਨਹੀਂ ਹੈ। ਅਸੀਂ ਸਾਰਿਆਂ ਦਾ ਇਕੋ ਜਿਹਾ ਹਾਲ ਕਰਾਂਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ IAS, IFS ਤੇ PCS ਅਫ਼ਸਰਾਂ ਦੀ ਕੀਤੀ ਬਦਲੀ, ਵੇਖੋ ਪੂਰੀ List
ਦੂਜੇ ਪਾਸੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਅਤੇ ਜੀਸ਼ਾਨ ਨੂੰ ਲੈ ਕੇ ਪੁਲਸ ਦਾਅਵਾ ਕਰ ਚੁੱਕੀ ਹੈ ਕਿ ਇਨ੍ਹਾਂ ਨੇ ਹੀ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਹਮਲਾ ਕਰਵਾਇਆ ਹੈ ਅਤੇ ਇਸ ਵਿਚ ਲਾਰੈਂਸ ਗਰੁੱਪ ਵੀ ਸ਼ਾਮਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਜਾਰੀ ਹੋਏ ਨਵੇਂ ਹੁਕਮ, ਹੁਣ ਹਰ ਹਾਲ 'ਚ ਕਰਨਾ ਹੋਵੇਗਾ ਇਹ ਕੰਮ, ਨਹੀਂ ਤਾਂ ਹੋਵੇਗੀ ਕਾਰਵਾਈ
NEXT STORY