ਅਮਲੋਹ: ਨਸ਼ਿਆਂ ਦੇ ਮਾਮਲੇ ਦੇ 'ਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਅਮਲੋਹ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਅਮਲੋਹ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ਤੇ ਟਰੱਕ 'ਚੋਂ ਚੈਕਿੰਗ ਦੌਰਾਨ 10 ਕਿੱਲੋ ਗ੍ਰਾਮ ਨਸ਼ੀਲਾ ਪਾਊਡਰ, ਦੋ ਕਿੱਲੋ ਅਫ਼ੀਮ ਤੇ ਇਕ ਕੁਇੰਟਲ 10 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ 'ਚੋਂ ਮੁੱਖ ਦੋਸ਼ੀ ਦਾ ਮੰਡੀ ਗੋਬਿੰਦਗੜ੍ਹ 'ਚ ਸਕਰੈਪ ਦਾ ਗੋਦਾਮ ਹੈ। ਜੋ ਕਿ ਅਕਸਰ ਹੀ ਬਾਹਰਲੀਆਂ ਸਟੇਟਾਂ 'ਚੋਂ ਸਕਰੈਪ ਲੈ ਕੇ ਆਉਂਦਾ ਹੈ। ਜਿਸ ਦੀ ਆੜ 'ਚ ਹੀ ਇਹ ਹਰਿਆਣਾ ਹਿਮਾਚਲ ਤੇ ਪੰਜਾਬ 'ਚ ਵੱਡੇ ਪੱਧਰ 'ਤੇ ਅਫੀਮ ਭੁੱਕੀ ਤੇ ਨਸ਼ੀਲੇ ਪਾਊਡਰ ਦੀ ਸਪਲਾਈ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
ਪਾਣੀ ਨਾਲ ਭਰੇ ਟੋਏ 'ਚ ਡਿੱਗਣ ਕਾਰਨ ਬੱਚੇ ਦੀ ਮੌਤ
NEXT STORY