ਮਾਜਰੀ (ਪਾਬਲਾ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਸੰਗਤਪੁਰ ਲਿੰਕ ਰੋਡ ’ਤੇ ਭੱਠੇ ਨੇੜੇ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਉਹ ਫੇਜ਼-6 ਮੁਹਾਲੀ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਜਾਣਕਾਰੀ ਮੁਤਾਬਿਕ ਮੌਕੇ ਤੋਂ ਦੋ ਰਿਵਾਲਵਰ ਅਤੇ ਕਾਰਤੂਸ ਵੀ ਮਿਲੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐੱਸ.ਐੱਸ.ਪੀ. ਸੰਦੀਪ ਗਰਗ ਨੇ ਦੱਸਿਆ ਕਿ ਡੇਰਾਬੱਸੀ ਵਿਚ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਇਕ ਔਰਤ ਦੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਨੂੰ ਪੁਲਸ ਟ੍ਰੇਸ ਕਰ ਰਹੀ ਸੀ ਅਤੇ ਇਸ ਲਈ ਵੱਖ-ਵੱਖ ਟੀਮਾਂ ਬਣਾਈਆਂ ਸਨ। ਜਾਂਚ ’ਚ ਸਾਹਮਣੇ ਆਇਆ ਕਿ ਇਹ ਕਤਲ ਔਰਤ ਦੀ ਨੂੰਹ ਦੇ ਮਾਮੇ ਨੇ ਕਰਵਾਇਆ ਸੀ ਕਿਉਂਕਿ ਉਸ ਦਾ ਪਰਿਵਾਰਕ ਝਗੜਾ ਚੱਲ ਰਿਹਾ ਸੀ। ਲੜਕੀ ਦੇ ਮਾਮਾ ਸੁਭਾਸ਼ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ- CBI ਨੂੰ ਮਿਲੀ ਵੱਡੀ ਕਾਮਯਾਬੀ, ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰੂਸ-ਯੂਕ੍ਰੇਨ ਜੰਗ 'ਚ ਧੱਕਣ ਵਾਲੇ ਗਿਰੋਹ ਦਾ ਪਰਦਾਫਾਸ਼
ਡੇਰਾਬੱਸੀ ਵਿਚ ਮਾਰੀ ਸੀ ਔਰਤ ਨੂੰ ਗੋਲੀ
ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਹਿਸਾਰ ਦੇ ਰਹਿਣ ਵਾਲੇ ਅਕਸ਼ੇ ਅਤੇ ਦੂਜੇ ਦੀ ਪਛਾਣ ਨਰੇਸ਼ ਕੁਮਾਰ ਵਾਸੀ ਜੀਂਦ ਵਜੋਂ ਹੋਈ ਅਤੇ ਇਨ੍ਹਾਂ ਨੇ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੇਰਾਬੱਸੀ ਨੇੜੇ ਔਰਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਇਨ੍ਹਾਂ ਦੋਵਾਂ ਨੂੰ ਔਰਤ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ।
ਇਨ੍ਹਾਂ ਨੂੰ ਟਰੇਸ ਕਰਦੇ ਹੋਏ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਖਿਜ਼ਰਾਬਾਦ ਨੇੜੇ ਇੱਟਾਂ ਦੇ ਭੱਠੇ ਕੋਲ ਲੁਕੇ ਹੋਏ ਹਨ। ਇਸ ਲਈ ਜਦੋਂ ਸਪੈਸ਼ਲ ਸੈੱਲ ਦੀ ਟੀਮ ਨੇ ਇਲਾਕੇ ’ਚ ਤਲਾਸ਼ੀ ਕਰਨੀ ਸ਼ੁਰੂ ਕੀਤੀ ਤਾਂ ਭੱਠੇ ਕੋਲੋਂ ਇਕ ਮੋਟਰਸਾਈਕਲ ਤੇਜ਼ ਰਫਤਾਰ ਨਾਲ ਲੰਘਿਆ, ਜਿਸ ਨੂੰ ਰੋਕਣ ਲਈ ਇਕ ਗੱਡੀ ਪਿੱਛੇ ਲਗਾਈ ਗਈ ਤਾਂ ਉਨ੍ਹਾਂ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ, ਤਾਂ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਡਿੱਗ ਗਿਆ ਅਤੇ ਇਸ ’ਤੇ ਤਿੰਨ ਨੌਜਵਾਨ ਅਕਸ਼ੇ, ਸੁਨੀਲ ਕੁਮਾਰ ਅਤੇ ਸੁਨੀਤ ਕੁਮਾਰ ਸਵਾਰ ਸਨ।
ਮੁੱਖ ਸ਼ੂਟਰ ਹੈ ਨਰੇਸ਼ ਕੁਮਾਰ
ਇਨ੍ਹਾਂ ਵਿਚੋਂ ਇੱਕ ਨੂੰ ਤਿੰਨ ਗੋਲੀਆਂ, ਇੱਕ ਨੂੰ ਦੋ ਅਤੇ ਤੀਜੇ ਨੂੰ ਵੀ ਦੋ ਗੋਲੀਆਂ ਲੱਗੀਆਂ। ਇਨ੍ਹਾਂ ਵਿਚੋਂ ਮੁੱਖ ਸ਼ੂਟਰ ਨਰੇਸ਼ ਕੁਮਾਰ ਹੈ, ਜਿਸ ਖਿਲਾਫ਼ 12 ਤੋਂ 14 ਕੇਸ ਦਰਜ ਹਨ, ਜੋ ਕਿ 307 ਅਤੇ 302 ਦੇ ਹਨ। ਅਕਸ਼ੇ ਦੇ ਖ਼ਿਲਾਫ਼ 302 ਦੇ 2 ਮਾਮਲੇ ਦਰਜ ਹਨ ਜਿਨ੍ਹਾਂ ਵਿਚ ਇਹ ਭਗੌੜਾ ਚੱਲ ਰਿਹਾ ਹੈ। ਸੁਨੀਲ ਕੁਮਾਰ ਦਾ ਵੀ ਕ੍ਰਾਈਮ ਰਿਕਾਰਡ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਉਣ ਵਾਲੇ PSIEC ਦੇ 6 ਅਧਿਕਾਰੀਆਂ ਖ਼ਿਲਾਫ਼ VB ਨੇ ਕੀਤਾ ਮਾਮਲਾ ਦਰਜ
NEXT STORY