ਲੁਧਿਆਣਾ (ਹਿਤੇਸ਼)– ਨਗਰ ਨਿਗਮ ’ਚ ਫਰਜ਼ੀ ਸਫਾਈ ਕਰਮਚਾਰੀਆਂ ਦੇ ਅਕਾਊਂਟ ’ਚ ਕਰੋੜਾਂ ਦਾ ਫੰਡ ਟਰਾਂਸਫਰ ਕਰਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਮ੍ਰਿਤਕ ਤੇ ਰਿਟਾਇਰ ਸਫਾਈ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦਾ ਪੈਸਾ ਰਿਲੀਜ਼ ਕਰਨ ਦੇ ਨਾਂ ’ਤੇ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਖ਼ੁਲਾਸਾ ਸੋਮਵਾਰ ਨੂੰ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ’ਚ ਵਾਲਮੀਕਿ ਸੇਵਕ ਸੰਘ ਦੇ ਮੈਂਬਰਾਂ ਨੇ ਕੀਤਾ ਹੈ, ਜਿਸ ਦੇ ਮੁਤਾਬਕ ਹੈਲਥ ਬ੍ਰਾਂਚ ਦੇ ਜੋ ਮੁਲਾਜ਼ਮ ਪਹਿਲਾਂ ਫਰਜ਼ੀ ਸਫਾਈ ਕਰਮਚਾਰੀਆਂ ਦੇ ਅਕਾਊਂਟ ’ਚ ਕਰੋੜਾਂ ਦਾ ਫੰਡ ਟਰਾਂਸਫਰ ਕਰਨ ਦੇ ਦੋਸ਼ ’ਚ ਸਸਪੈਂਡ ਚੱਲ ਰਹੇ ਹਨ। ਉਨ੍ਹਾਂ ਵਲੋਂ ਕੁਝ ਹੋਰ ਮੁਲਾਜ਼ਮਾਂ ਦੇ ਨਾਲ ਸਫਾਈ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦਾ ਪੈਸਾ ਆਪਣੇ ਤੌਰ ’ਤੇ ਰਿਸ਼ਤੇਦਾਰਾਂ ਦੇ ਅਕਾਊਂਟ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਪੈਸਾ ਮ੍ਰਿਤਕ ਤੇ ਰਿਟਾਇਰ ਸਫਾਈ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦਾ ਹੈ, ਜਿਨ੍ਹਾਂ ਦੇ ਬਿੱਲ ਪਾਸ ਹੋਣ ਤੋਂ ਬਾਅਦ ਫੰਡ ਟਰਾਂਸਫਰ ਕਰਨ ਲਈ ਅਕਾਊਂਟ ਬ੍ਰਾਂਚ ਨੂੰ ਭੇਜੀ ਗਈ ਰਿਪੋਰਟ ’ਚ ਹੈਲਥ ਬ੍ਰਾਂਚ ਦੇ ਉਕਤ ਮੁਲਾਜ਼ਮਾਂ ਵਲੋਂ ਆਪਣੇ ਹੋਰ ਰਿਸ਼ਤੇਦਾਰਾਂ ਦੇ ਅਕਾਊਂਟ ਨੰਬਰ ਦੇ ਦਿੱਤੇ ਗਏ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਛੱਡ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਵਾਈ ਪਲੱਸ ਸੁਰੱਖਿਆ
ਸ਼ਿਕਾਇਤਕਰਤਾ ਮੁਤਾਬਕ ਕਮਿਸ਼ਨਰ ਵਲੋਂ ਜੁਆਇੰਟ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਤੇ ਸਫਾਈ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ ਪੈਸੇ ਦੀ ਰਿਕਵਰੀ ਕਰਨ ਦੇ ਨਾਲ ਹੀ ਘਪਲੇ ਲਈ ਜ਼ਿੰਮੇਦਾਰ ਹੈਲਥ ਬ੍ਰਾਂਚ ਦੇ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਬੋਲਿਆ ਗਿਆ ਹੈ।
ਹੁਣ ਤੱਕ ਨਹੀਂ ਹੋਈ ਫਰਜ਼ੀ ਸਫਾਈ ਕਰਮਚਾਰੀਆਂ ਦੇ ਅਕਾਊਂਟ ’ਚ ਟਰਾਂਸਫਰ ਕੀਤੇ ਗਏ ਫੰਡ ਦੀ ਰਿਕਵਰੀ
ਇਸ ਤੋਂ ਪਹਿਲਾ ਆਡਿਟ ਦੀ ਰਿਪੋਰਟ ’ਚ ਖ਼ੁਲਾਸਾ ਹੋਇਆ ਕਿ ਉਨ੍ਹਾਂ ਲੋਕਾਂ ਨੂੰ ਸਫਾਈ ਕਰਮਚਾਰੀ ਦੱਸ ਕੇ ਅਕਾਊਂਟ ’ਚ ਕਰੋੜਾਂ ਦਾ ਫੰਡ ਟਰਾਂਸਫਰ ਕਰ ਦਿੱਤਾ ਗਿਆ, ਜੋ ਨਗਰ ਨਿਗਮ ਦੇ ਰਿਕਾਰਡ ’ਚ ਮੁਲਾਜ਼ਮ ਹੀ ਨਹੀਂ ਹਨ।
ਇਸ ਮਾਮਲੇ ’ਚ ਕਮਿਸ਼ਨਰ ਵਲੋਂ 2 ਸੈਨੇਟਰੀ ਇੰਸਪੈਕਟਰਾਂ ਸਮੇਤ ਹੈਲਥ ਬ੍ਰਾਂਚ ਦੇ 7 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਸਮੇਤ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।
ਭਾਵੇਂ ਕਿ ਇਹ ਮੁਲਜ਼ਮ ਕੋਰਟ ਤੋਂ ਗ੍ਰਿਫ਼ਤਾਰੀ ਤੋਂ ਰਾਹਤ ਹਾਸਲ ਕਰਨ ’ਚ ਕਾਮਯਾਬ ਹੋ ਗਏ ਹਨ ਪਰ ਇਸ ਮਾਮਲੇ ’ਚ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕੇਟਰੀ ਵਲੋਂ ਚੀਫ ਵਿਜੀਲੈਂਸ ਅਫ਼ਸਰ ਦੀ ਰਿਪੋਰਟ ਦੇ ਅਾਧਾਰ ’ਤੇ ਨਗਰ ਨਿਗਮ ਦੇ ਸਾਰੇ ਮੁਲਾਜ਼ਮਾਂ ਦੀ ਵੈਰੀਫਿਕੇਸ਼ਨ ਕਰਨ ਦੇ ਨਾਲ ਹੀ ਗਲਤ ਤਰੀਕੇ ਨਾਲ ਟਰਾਂਸਫਰ ਕੀਤੇ ਗਏ ਫੰਡ ਦੀ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਸ ਸਬੰਧ ’ਚ ਪ੍ਰੋਗਰੈੱਸ ਰਿਪੋਰਟ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਦੇ ਕੋਲ ਕੋਈ ਸੰਤੋਸ਼ਜਨਕ ਜਵਾਬ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਹੁਰੇ ਪਿੰਡ ਜਗਰਾਤਾ ਦੇਖਣ ਗਏ ਪਰਿਵਾਰ ਨਾਲ ਵਾਪਰ ਗਿਆ ਭਾਣਾ, ਸੜਕ ਹਾਦਸੇ 'ਚ ਹੋਈ ਨੌਜਵਾਨ ਦੀ ਮੌਤ
NEXT STORY