ਨਵੀਂ ਦਿੱਲੀ/ਜਲੰਧਰ : ਪੰਜਾਬ ’ਚ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਦਿੱਲੀ ਦੇ ਗੈਂਗਸਟਰ ਇਕ ਵਾਰ ਫਿਰ ਸੁਰਖੀਆਂ ’ਚ ਹਨ। ਸਪੈਸ਼ਲ ਸੈੱਲ ਤੋਂ ਲੈ ਕੇ ਐੱਨ. ਆਈ. ਏ. ਹੋਵੇ ਜਾਂ ਹੋਰ ਸੂਬਿਆਂ ਦੀ ਪੁਲਸ, ਹਰ ਵੱਡੇ ਹੱਤਿਆਕਾਂਡ, ਕਾਂਟਰੈਕਟ ਕਿਲਿੰਗ ਦੀ ਸੂਈ ਆਖ਼ਿਰਕਾਰ ਦਿੱਲੀ ਦੇ ਗੈਂਗਸਟਰਾਂ ’ਤੇ ਆ ਕੇ ਰੁਕ ਜਾਂਦੀ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਦਿੱਲੀ ਪੁਲਸ ਦਾ ਦਾਅਵਾ ਹੈ ਕਿ ਰਾਜਧਾਨੀ ਦਿੱਲੀ ’ਚ ਇਕ ਵੀ ਸੰਗਠਿਤ ਗੈਂਗ ਸਰਗਰਮ ਨਹੀਂ ਹੈ ਅਤੇ ਉਨ੍ਹਾਂ ਦੇ ਜ਼ਿਆਦਾਤਰ ਮੁਖੀ ਜੇਲਾਂ ’ਚ ਬੰਦ ਹਨ ਪਰ ਉਸ ਤੋਂ ਬਾਅਦ ਵੀ ਇਹ ਗੈਂਗਸਟਰ ਜੇਲਾਂ ਤੋਂ ਆਪਣੇ ਨੈੱਟਵਰਕ ਨੂੰ ਬਾਖੂਬੀ ਚਲਾਉਂਦੇ ਹਨ ਅਤੇ ਕਿਡਨੈਪਿੰਗ, ਕਾਂਟੈਰਕਟ ਕਿਲਿੰਗ, ਜ਼ਬਰੀ ਵਸੂਲੀ, ਸੱਟਾ, ਡਰੱਗਸ, ਜ਼ਮੀਨ ’ਤੇ ਕਬਜ਼ਾ ਕਰਨ ਵਰਗੇ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਗ੍ਰਹਿ ਮੰਤਰਾਲਾ ਦੀ ਪਹਿਲ ’ਤੇ ਇਕ ਵਾਰ ਫਿਰ ਤੋਂ ਦਿੱਲੀ ਦੀ ਸਪੈਸ਼ਲ ਸੈੱਲ ਨੇ ਨਵਾਂ ਚੱਕਰਵਿਊ ਬਣਾਇਆ ਹੈ, ਜਿਸ ਦੇ ਤਹਿਤ ਦਾਅਵਾ ਹੈ ਕਿ ਛੇਤੀ ਹੀ ਰਾਜਧਾਨੀ ਤੋਂ ਗੈਂਗਸਟਰਾਂ ਦਾ ਖਾਤਮਾ ਅਤੇ ਨਾਲ ਹੀ ਉਨ੍ਹਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਕਿਵੇਂ ਹੋਵੇਗਾ ਖਾਤਮਾ ਅਤੇ ਕੌਣ ਹਨ ਦਿੱਲੀ ਦੇ ਟਾਪ ਗੈਂਗਸਟਰ ਅਤੇ ਕਿਵੇਂ ਆਪਣੇ ਨੈੱਟਵਰਕ ਨੂੰ ਇਹ ਬਖੂਬੀ ਚਲਾਉਂਦੇ ਹਨ, ਇਸ ’ਤੇ ‘ਨਵੋਦਿਆ ਟਾਈਮਜ਼’ ਲਈ ਸੰਜੀਵ ਯਾਦਵ ਦੀ ਵਿਸ਼ੇਸ਼ ਰਿਪੋਰਟ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡੀ ਵਾਰਦਾਤ ਹੋਣ ਦੇ ਆਸਾਰ, ਕੇਂਦਰ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ
ਇਹ ਹਨ ਕੁਝ ਵੱਡੇ ਗੈਂਗਸਟਰ
ਸੰਦੀਪ ਉਰਫ ਕਾਲਾ ਜਠੇੜੀ, ਕਪਿਲ ਸਾਂਗਵਾਨ ਉਰਫ ਨੰਦੂ, ਹਾਸ਼ਿਮ ਬਾਬਾ, ਨੀਰਜ ਬਵਾਨੀਆ ਅਤੇ ਲਾਰੈਂਸ ਬਿਸ਼ਨੋਈ। ਹੇਠਾਂ- ਮਨਜੀਤ ਮਹਾਲ, ਨਾਸਿਰ, ਨਵੀ ਉਰਫ ਭਾਂਜਾ, ਰਾਕੇਸ਼ ਉਰਫ ਰਾਕਾ ਅਤੇ ਸਮੁੰਦਰ ਉਰਫ ਖਤਰੀ। ਸ਼ਾਹਰੁਖ, ਵਿਕਾਸ ਉਰਫ ਕਿੱਲਰ ਪਹਿਲਵਾਨ, ਵਿਕਾਸ ਡਬਾਸ, ਵਿਕਾਸ ਲਾਂਗਰਪੁਰੀਆ, ਗੌਰਵ ਤਿਆਗੀ, ਦੀਪਕ ਉਰਫ ਸੋਨੀ ਮੁੱਖ ਗੈਂਗਸਟਰਾਂ ਵਿਚ ਗਿਣੇ ਜਾਂਦੇ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਫੈਨ ਬਣ ਕੇ ਆਇਆ ਸੀ ਘਰ
ਖੰਗਾਲੀ ਜਾ ਰਹੀ ਹੈ ਕੁੰਡਲੀ
ਵੱਡੇ ਗੈਂਗਸਟਰਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ’ਤੇ ਵੀ ਏਜੰਸੀਆਂ ਚੌਕਸ ਸਨ। ਗ੍ਰਹਿ ਮੰਤਰਾਲੇ ਨੇ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਿਹਾੜ ਜੇਲ੍ਹ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ, ਰਾਜਸਥਾਨ, ਹਰਿਆਣਾ, ਯੂ.ਪੀ. ਅਤੇ ਮੱਧ ਪ੍ਰਦੇਸ਼ ਵਿੱਚ ਵੱਡੀ ਗੈਂਗਵਾਰ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਖਦਸ਼ਾ ਵੀ ਹੈ ਕਿ ਹੁਣ ਇਨ੍ਹਾਂ ਗੈਂਗਸਟਰਾਂ ਨੂੰ ਅੱਤਵਾਦੀ ਸੰਗਠਨ ਵੀ ਵਰਤ ਸਕਦੇ ਹਨ। ਇਸ ਸਬੰਧੀ 2 ਮਈ ਨੂੰ ਗ੍ਰਹਿ ਮੰਤਰਾਲੇ ਨੇ ਪੰਜਾਬ, ਦਿੱਲੀ ਸਮੇਤ ਕਈ ਸੂਬਿਆਂ ਨੂੰ ਗੈਂਗਸਟਰਾਂ ਦੀ ਕੁੰਡਲੀ ਕੱਢਣ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਕਾਰਨ ਇਸ ਦੀ ਜ਼ਿੰਮੇਵਾਰੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ। ਇਸ ਤਹਿਤ ਸਪੈਸ਼ਲ ਸੈੱਲ ਨੇ ਇੱਕ ਵਾਰ ਫਿਰ ਤੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਹੌਲਦਾਰਾਂ ਸਮੇਤ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡੀ ਖ਼ਬਰ, ਲਾਰੈਂਸ ਬਿਸ਼ਨੋਈ ਨਾਲ ਜੁੜੇ ਸ਼ੂਟਰਾਂ ਦੀ ਹੋਈ ਸ਼ਨਾਖਤ, ਸਾਹਮਣੇ ਆਈਆਂ ਤਸਵੀਰਾਂ
ਵਿਸ਼ੇਸ਼ ਸੈੱਲ ਦਾ ਵਧਿਆ ਘੇਰਾ, ਸੀ. ਆਈ. ਸੀ. ਅੱਤਵਾਦੀ ਵੀ ਫੜੇਗੀ
ਦਿੱਲੀ ਪੁਲਸ ਦੀ ਸਪੈਸ਼ਲ ਬ੍ਰਾਂਚ ਨੂੰ ਅੱਤਵਾਦ ਵਿਰੋਧੀ ਵਿਸ਼ੇਸ਼ ਸੈੱਲ ਦੀ ਤਰਜ਼ ’ਤੇ ਹਰ ਤਰ੍ਹਾਂ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡਾ ਫੈਸਲਾ ਇਹ ਹੈ ਕਿ ਸਪੈਸ਼ਲ ਬ੍ਰਾਂਚ ਹੁਣ ਮੋਬਾਈਲ ਫੋਨਾਂ ਨੂੰ ਨਿਗਰਾਨੀ ਰੱਖ ਸਕੇਗੀ ਯਾਨੀ ਸਪੈਸ਼ਲ ਬ੍ਰਾਂਚ ਕੋਲ ਕਾਲਿੰਗ ਮਾਨੀਟਰਿੰਗ ਸਿਸਟਮ ਦੀ ਸੁਵਿਧਾ ਹੋਵੇਗੀ। ਸਪੈਸ਼ਲ ਬ੍ਰਾਂਚ ਹੁਣ ਅੱਤਵਾਦੀਆਂ ਅਤੇ ਬਦਮਾਸ਼ਾਂ ਨੂੰ ਫੜਨ ਦੇ ਨਾਲ-ਨਾਲ ਆਧੁਨਿਕ ਤਰੀਕੇ ਨਾਲ ਖੁਫੀਆ ਜਾਣਕਾਰੀ ਇਕੱਠੀ ਕਰੇਗੀ। ਪੁਲਸ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਹੁਕਮਾਂ ਤਹਿਤ ਹੁਣ ਸਪੈਸ਼ਲ ਬਰਾਂਚ ਵਿਚ ਦੋ ਨਵੀਆਂ ਇਕਾਈਆਂ ਕਾਊਂਟਰ ਇੰਟੈਲੀਜੈਂਸ ਸੈੱਲ (ਸੀ.ਆਈ.ਐਸ.) ਅਤੇ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ (ਆਈ.ਐਫ.ਐਸ.ਓ.) ਦਾ ਗਠਨ ਕੀਤਾ ਗਿਆ ਹੈ। ਸੀ.ਆਈ.ਐਸ. ਉਹੀ ਕੰਮ ਕਰੇਗੀ ਜੋ ਵਿਸ਼ੇਸ਼ ਸੈੱਲ ਕਰਦਾ ਹੈ ਅਤੇ ਆਈ.ਐੱਫ.ਐੱਸ.ਓ. ਉਹੀ ਕੰਮ ਕਰੇਗਾ ਜੋ ਸਾਈਪੈਡ ਆਈ.ਐੱਫ.ਐੱਸ.ਓ. ਕਰਦਾ ਹੈ। ਸੀ.ਆਈ.ਸੀ. ਕੋਲ ਮੋਬਾਈਲ ਨੂੰ ਨਿਗਰਾਨੀ ’ਤੇ ਰੱਖਣ ਦਾ ਅਧਿਕਾਰ ਹੋਵੇਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ
ਨਾਲ ਹੀ ਇਸ ਕੋਲ ਆਧੁਨਿਕ ਉਪਕਰਨ ਅਤੇ ਸਾਫਟਵੇਅਰ ਹੋਣਗੇ। ਹੁਣ ਤੱਕ ਸਪੈਸ਼ਲ ਬ੍ਰਾਂਚ ਦਿੱਲੀ ਪੁਲਸ ਲਈ ਮੋਬਾਈਲ ਨਿਗਰਾਨੀ ਅਤੇ ਆਧੁਨਿਕ ਉਪਕਰਨਾਂ ਤੋਂ ਬਿਨਾਂ ਖੁਫੀਆ ਜਾਣਕਾਰੀ ਇਕੱਠੀ ਕਰਦੀ ਸੀ। ਇਸ ਕਾਰਨ ਦਿੱਲੀ ਪੁਲਸ ਦਾ ਖੁਫੀਆ ਤੰਤਰ ਹਮੇਸ਼ਾ ਫੇਲ ਹੁੰਦਾ ਹੈ ਪਰ ਹੁਣ ਸੀ.ਆਈ.ਸੀ. ਖੁਫੀਆ ਜਾਣਕਾਰੀ ਦੇ ਨਾਲ ਅੱਤਵਾਦੀਆਂ ਅਤੇ ਬਦਮਾਸ਼ਾਂ ਨੂੰ ਫੜ ਸਕੇਗੀ। ਰਾਕੇਸ਼ ਅਸਥਾਨਾ ਨੇ ਇੰਟੈਲੀਜੈਂਸ ਯੂਨਿਟ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਹੀ 5 ਆਈ.ਪੀ.ਐਸ. ਨਿਯੁਕਤ ਕੀਤੇ ਹਨ ਤਾਂ ਜੋ ਕੰਮਾਂ ਨੂੰ ਵੰਡਿਆ ਜਾ ਸਕੇ ਅਤੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਪੈਸ਼ਲ ਸੈੱਲ ਦੇ ਕਾਊਂਟਰ ਇੰਟੈਲੀਜੈਂਸ, ਸਪੈਸ਼ਲ ਸੈੱਲ, ਸਾਈਬਰ ਯੂਨਿਟ ਅਤੇ ਕ੍ਰਾਈਮ ਬ੍ਰਾਂਚ ਦੇ ਕਰੀਬ 200 ਇੰਸਪੈਕਟਰ ਸਪੈਸ਼ਲ ਬ੍ਰਾਂਚ ਵਿਚ ਤਾਇਨਾਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹੁਣ 'ਰਵਨੀਤ ਬਿੱਟੂ' ਨੂੰ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਕਾਲ ਰਾਹੀਂ ਦਿੱਤੀ ਗਈ ਧਮਕੀ
NEXT STORY