ਨੈਸ਼ਨਲ ਡੈਸਕ- ਭਾਰਤੀ ਰੇਲਵੇ ਵੱਲੋਂ ਦੇਸ਼ ਭਰ ਵਿੱਚ ਰੇਲ ਯਾਤਰਾ ਨੂੰ ਆਧੁਨਿਕ ਅਤੇ ਤੇਜ਼ ਬਣਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪ੍ਰਸ਼ਾਸਨ ਚਾਰ ਨਵੀਆਂ 'ਵੰਦੇ ਭਾਰਤ ਐਕਸਪ੍ਰੈੱਸ' ਗੱਡੀਆਂ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਐਲਾਨ ਖਾਸ ਤੌਰ 'ਤੇ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ, ਕਿਉਂਕਿ ਇਨ੍ਹਾਂ ਵਿੱਚੋਂ ਇੱਕ ਅਹਿਮ ਰੂਟ ਫਿਰੋਜ਼ਪੁਰ ਅਤੇ ਦਿੱਲੀ ਕੈਂਟ ਵਿਚਕਾਰ ਚਲਾਇਆ ਜਾਵੇਗਾ, ਜਿਸ ਨਾਲ ਪੰਜਾਬ ਤੋਂ ਦੇਸ਼ ਦੀ ਰਾਜਧਾਨੀ ਤੱਕ ਦਾ ਸਫ਼ਰ ਬੇਹੱਦ ਆਸਾਨ ਹੋ ਜਾਵੇਗਾ।
ਭਾਰਤੀ ਰੇਲਵੇ, ਜਿਸ ਨੇ ਲਗਭਗ ਸਾਰੇ ਸੂਬਿਆਂ ਵਿੱਚ 'ਵੰਦੇ ਭਾਰਤ' ਚੇਅਰ ਕਾਰ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਹਨ, ਹੁਣ 4 ਨਵੇਂ ਰੂਟਾਂ 'ਤੇ ਇਹ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਨ੍ਹਾਂ ਚਾਰ ਨਵੀਆਂ 'ਵੰਦੇ ਭਾਰਤ' ਰੇਲ ਗੱਡੀਆਂ ਨੂੰ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵੰਦੇ ਭਾਰਤ ਟਰੇਨ 7 ਨਵੰਬਰ ਤੋਂ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਲਈ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- 121 ਲੋਕਾਂ ਦਾ ਐਨਕਾਊਂਟਰ ! ਦੁਨੀਆ ਦੇ ਸਭ ਤੋਂ ਵੱਡੀ ਪੁਲਸ ਕਾਰਵਾਈ ਮਗਰੋਂ ਦੇਸ਼ 'ਚ ਮਚਿਆ ਹੰਗਾਮਾ
ਇਨ੍ਹਾਂ ਚਾਰ ਟ੍ਰੇਨਾਂ ਦੇ ਚੱਲਣ ਨਾਲ ਕੁੱਲ 6 ਸੂਬਿਆਂ ਅਤੇ ਦਿੱਲੀ ਦੀ ਜਨਤਾ ਨੂੰ ਫਾਇਦਾ ਹੋਵੇਗਾ। ਜਿਨ੍ਹਾਂ ਸੂਬਿਆਂ ਨੂੰ ਲਾਭ ਮਿਲੇਗਾ ਉਨ੍ਹਾਂ ਵਿੱਚ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੰਜਾਬ ਸ਼ਾਮਲ ਹਨ। ਰਿਪੋਰਟਾਂ ਅਨੁਸਾਰ, ਇਹ 4 'ਵੰਦੇ ਭਾਰਤ' ਟ੍ਰੇਨਾਂ ਜਲਦੀ ਹੀ ਲਾਂਚ ਕੀਤੀਆਂ ਜਾਣਗੀਆਂ।
ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਮਹੱਤਵਪੂਰਨ ਐਲਾਨ 'ਫਿਰੋਜ਼ਪੁਰ-ਦਿੱਲੀ ਕੈਂਟ ਵੰਦੇ ਭਾਰਤ' ਰੂਟ ਹੈ। ਇਹ ਰੇਲ ਗੱਡੀ ਪੰਜਾਬ ਦੇ ਫਿਰੋਜ਼ਪੁਰ ਨੂੰ ਦਿੱਲੀ ਕੈਂਟ ਨਾਲ ਜੋੜੇਗੀ। ਹਾਲਾਂਕਿ, ਯਾਤਰੀਆਂ ਨੂੰ ਅਜੇ ਵੀ ਲੰਬੀ ਦੂਰੀ ਲਈ 'ਸਲੀਪਰ ਵੰਦੇ ਭਾਰਤ' ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਪਰ ਇਹ ਨਵੇਂ ਰੂਟ ਵੀ ਚੇਅਰ ਕਾਰ ਦੇ ਰੂਪ ਵਿੱਚ ਵੱਡੀ ਰਾਹਤ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ 'ਵੰਦੇ ਭਾਰਤ ਸਲੀਪਰ' ਰੇਲ ਗੱਡੀਆਂ (4 ਨਵੀਆਂ ਟ੍ਰੇਨਾਂ) ਨੂੰ 5 ਸੂਬਿਆਂ ਲਈ ਸ਼ੁਰੂ ਕਰਨ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰੇਲਵੇ ਦੁਆਰਾ ਲਾਂਚ ਕੀਤੀਆਂ ਜਾ ਰਹੀਆਂ ਬਾਕੀ ਤਿੰਨ 'ਵੰਦੇ ਭਾਰਤ' ਟ੍ਰੇਨਾਂ ਦੇ ਰੂਟ ਹੇਠ ਲਿਖੇ ਅਨੁਸਾਰ ਹਨ:
ਕੇ.ਸੀ.ਆਰ. ਬੈਂਗਲੁਰੂ-ਏਰਨਾਕੁਲਮ ਵੰਦੇ ਭਾਰਤ
ਵਾਰਾਣਸੀ-ਖਜੂਰਾਹੋ ਵੰਦੇ ਭਾਰਤ
ਲਖਨਊ-ਸਹਾਰਨਪੁਰ ਰੂਟ
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜ਼ਬਰਦਸਤ ਧਮਾਕਾ ! ਇਕ-ਇਕ ਕਰ 23 ਲੋਕਾਂ ਦੀ ਗਈ ਜਾਨ
ਪੰਜਾਬ ਵਾਸੀਆਂ ਲਈ ਅਹਿਮ ਖ਼ਬਰ! ਦੇਸੀ ਘਿਓ ਦੀਆਂ ਕੀਮਤਾਂ ’ਚ ਕੀਤਾ ਵਾਧਾ
NEXT STORY