ਚੰਡੀਗੜ੍ਹ (ਸੁਸ਼ੀਲ) : ਮਹਿਲਾ ਨਸ਼ਾ ਤਸਕਰ ਦੇ ਘਰ ਬਾਹਰ ਪੁਲਸ ਮੁਲਾਜ਼ਮਾਂ ’ਤੇ ਗੋਲੀ ਚਲਾ ਕੇ ਕਾਰ ਸਵਾਰ ਦੋ ਨੌਜਵਾਨ ਆਪਣੇ ਸਾਥੀ ਨੂੰ ਛੁਡਾ ਕੇ ਫ਼ਰਾਰ ਹੋ ਗਏ। ਡਰੱਗ ਤਸਕਰ ਮਹਿਲਾ ਬਾਲਾ ਦੇ ਸੈਕਟਰ-38 ਵੈਸਟ ਸਥਿਤ ਘਰ ਦੇ ਬਾਹਰ ਵੀਰਵਾਰ ਰਾਤ ਦੋ ਪੁਲਸ ਮੁਲਾਜ਼ਮਾਂ ਨੇ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ।
ਇਕ ਨੌਜਵਾਨ ਕਾਰ ’ਚ ਆਇਆ, ਪੁਲਸ ਵਾਲਿਆਂ 'ਤੇ ਗੋਲੀਬਾਰੀ ਕਰ ਕੇ ਸਾਥੀ ਨੂੰ ਛੁਡਾ ਕੇ ਫ਼ਰਾਰ ਹੋ ਗਿਆ। ਪੁਲਸ ਨੂੰ ਸ਼ੱਕ ਹੈ ਕਿ ਬਾਊਂਸਰ ਮੀਤ ਦੇ ਕਾਤਲ ਗਗਨਦੀਪ ਨੇ ਗੋਲੀਬਾਰੀ ਕੀਤੀ ਹੈ। ਪੁਲਸ ਨੇ ਪਿਛਲੇ ਦਿਨੀਂ ਗਗਨਦੀਪ ਨੂੰ ਫੜਨ ਲਈ ਟਰੈਪ ਲਾਇਆ ਸੀ ਪਰ ਉਹ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਜ਼ਿਲ੍ਹਾ ਅਪਰਾਧ ਸੈੱਲ ’ਚ ਤਾਇਨਾਤ ਕਾਂਸਟੇਬਲ ਦੀਪ ਨੇ ਕਾਰ ਚਾਲਕ ’ਤੇ ਗੋਲੀਬਾਰੀ ਕੀਤੀ ਤਾਂ ਉਹ ਤੰਗ ਗਲੀਆਂ ’ਚੋਂ ਕਾਰ ਲੈ ਕੇ ਫ਼ਰਾਰ ਹੋ ਗਿਆ।
ਸੈਕਟਰ-39 ਥਾਣੇ ’ਚ ਤਾਇਨਾਤ ਕਾਂਸਟੇਬਲ ਪ੍ਰਦੀਪ ਗੋਲੀ ਲੱਗਣ ਤੋਂ ਵਾਲ-ਵਾਲ ਬਚ ਗਿਆ। ਪੁਲਸ ਮੁਲਾਜ਼ਮਾਂ ''ਤੇ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਮਨਜੀਤ ਸਣੇ ਹੋਰ ਪੁਲਸ ਅਧਿਕਾਰੀ ਮੌਕੇ ''ਤੇ ਪਹੁੰਚ ਗਏ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ ਖਾਲੀ ਖੋਲ ਮਿਲੇ ਹਨ।
ਮੁੱਢਲੀ ਜਾਂਚ ’ਚ ਪਤਾ ਲੱਗਿਆ ਕਿ ਜ਼ਿਲ੍ਹਾ ਅਪਰਾਧ ਸੈੱਲ ਨੇ ਬਾਊਂਸਰ ਮੀਤ ਦੇ ਕਾਤਲ ਗਗਨਦੀਪ ਨੂੰ ਫੜਨ ਲਈ ਟਰੈਪ ਲਾਇਆ ਹੋਇਆ ਸੀ। ਕਾਂਸਟੇਬਲ ਪ੍ਰਦੀਪ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣਾ ਪੁਲਸ ਨੇ ਗੱਡੀ ਨੰ. ਪੀ.ਬੀ.-10ਏ.ਜੇ.8591 ’ਚ ਸਵਾਰ ਦੋਵੇਂ ਨੌਜਵਾਨਾਂ ’ਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ’ਚ ਪਤਾ ਲੱਗਿਆ ਕਿ ਗੱਡੀ ਲੁਧਿਆਣਾ ਦੀ ਜੋਤੀ ਨਾਮ ’ਤੇ ਰਜਿਸਟਰ ਹੈ। ਪੁਲਸ ਫ਼ਰਾਰ ਮੁਲਾਜ਼ਮਾਂ ਦੀ ਭਾਲ ਕਰ ਰਹੀ ਹੈ।
ਸੈਕਟਰ-39 ਥਾਣਾ ਪੁਲਸ ਤੇ ਜ਼ਿਲ੍ਹਾ ਅਪਰਾਧ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਬਾਊਂਸਰ ਮੀਤ ਦਾ ਕਤਲ ਕਰਨ ਵਾਲਾ ਨਵਾਂਗਰਾਓਂ ਨਿਵਾਸੀ ਗਗਨਦੀਪ ਸਿੰਘ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਉਹ ਸੈਕਟਰ-38 ਵੈਸਟ ’ਚ ਨਸ਼ੀਲਾ ਪਦਾਰਥ ਖ਼ਰੀਦ ਕੇ ਜਾਂਦਾ ਹੈ। ਉਸ ਦੇ ਕੋਲ ਨਾਜਾਇਜ਼ ਹਥਿਆਰ ਹੁੰਦੇ ਹਨ। ਗਗਨਦੀਪ ਨੂੰ ਫੜਨ ਲਈ ਜ਼ਿਲ੍ਹਾ ਅਪਰਾਧ ਸੈੱਲ ’ਚ ਤਾਇਨਾਤ ਕਾਂਸਟੇਬਲ ਦੀਪ ਤੇ ਸੈਕਟਰ-39 ਥਾਣਾ ’ਚ ਤਾਇਨਾਤ ਪ੍ਰਦੀਪ ਨੇ ਮੁਲਜ਼ਮ ਨੂੰ ਫੜਨ ਲਈ ਟਰੈਪ ਲਾਇਆ ਹੋਇਆ ਸੀ। ਕਰੀਬ ਸਾਢੇ ਅੱਠ ਵਜੇ ਮਹਿਲਾ ਤਸਕਰ ਬਾਲਾ ਦੇ ਸੈਕਟਰ-38 ਵੈਸਟ ਸਥਿਤ ਮਕਾਨ ਦੇ ਬਾਹਰ ਆ ਕੇ ਗੱਡੀ ਨੰ. ਪੀ.ਬੀ.10ਏ.ਜੇ8591 ਆ ਕੇ ਖੜ੍ਹੀ ਹੋਈ। ਗੱਡੀ ’ਚੋਂ ਇਕ ਨੌਜਵਾਨ ਉੱਤਰ ਕੇ ਬਾਲਾ ਦੇ ਘਰ ਕੋਲ ਜਾਣ ਲੱਗਿਆ। ਸ਼ੱਕੀ ਨੌਜਵਾਨ ਨੂੰ ਜ਼ਿਲ੍ਹਾ ਅਪਰਾਧ ਸੈੱਲ ਦੇ ਕਾਂਸਟੇਬਲ ਨੇ ਫੜ ਲਿਆ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਕਾਂਸਟੇਬਲ ਪ੍ਰਦੀਪ ਗੱਡੀ ਚਾਲਕ ਵੱਲ ਭੱਜਿਆ ਤਾਂ ਉਹ ਕਾਰ ਦੀ ਰਫ਼ਤਾਰ ਵਧਾ ਕੇ ਆਪਣੇ ਸਾਥੀ ਕੋਲ ਆ ਗਿਆ। ਚਾਲਕ ਨੇ ਸ਼ੀਸ਼ਾ ਥੱਲੇ ਕਰ ਕੇ ਪਿਸਤੌਲ ਕੱਢੀ ਅਤੇ ਕਾਂਸਟੇਬਲ ਪ੍ਰਦੀਪ ''ਤੇ ਗੋਲੀ ਚਲਾ ਦਿੱਤੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪ੍ਰਦੀਪ ਇਕ ਪਾਸੇ ਹੋ ਗਿਆ। ਇਸ ਦੌਰਾਨ ਚਾਲਕ ਨੇ ਦੂਜੇ ਫਾਇਰ ਕਾਂਸਟੇਬਲ ਨੂੰ ਦੀਪ ਵੱਲ ਕੀਤਾ। ਦੀਪ ਪਾਸੇ ਹੋ ਗਿਆ ਤੇ ਉਸ ਵੱਲੋਂ ਫੜਿਆ ਗਿਆ ਨੌਜਵਾਨ ਆਪਣੇ ਦੋਸਤ ਦੀ ਕਾਰ ’ਚ ਬੈਠ ਗਿਆ। ਦੀਪ ਨੇ ਪਿਸਤੌਲ ਕੱਢ ਕੇ ਕਾਰ ''ਤੇ ਗੋਲੀ ਚਲਾ ਦਿੱਤੀ। ਚਾਲਕ ਨੇ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਗਲੀਆਂ ’ਚੋਂ ਕੱਢ ਕੇ ਫ਼ਰਾਰ ਹੋ ਗਿਆ।
ਕਾਂਸਟੇਬਲ ਪ੍ਰਦੀਪ ਨੇ ਮਾਮਲੇ ਦੀ ਸੂਚਨਾ ਸੀਨੀਅਰ ਅਫ਼ਸਰਾਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਏ.ਐੱਸ.ਪੀ. ਅਨੁਰਾਗ ਦਰੂ, ਸੈਕਟਰ-39 ਥਾਣਾ ਇੰਚਾਰਜ ਚਿਰੰਜੀਲਾਲ ਮੌਕੇ 'ਤੇ ਪਹੁੰਚੇ। ਉਨ੍ਹਾ ਨੇ ਸੜਕ 'ਤੇ ਗੋਲੀਆਂ ਦੇ ਖੋਲ ਪਏ ਦੇਖੇ। ਮੌਕੇ 'ਤੇ ਜਾਂਚ ਲਈ ਫੋਰੈਂਸਿਕ ਮੋਬਾਈਲ ਟੀਮ ਨੂੰ ਬੁਲਾਇਆ ਗਿਆ। ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਮਨਜੀਤ, ਐੱਸ.ਪੀ. ਜਸਬੀਰ ਮੌਕੇ ''ਤੇ ਪਹੁੰਚੇ। ਆਪ੍ਰੇਸ਼ਨ ਸੈੱਲ, ਜ਼ਿਲ੍ਹਾ ਅਪਰਾਧ ਸੈੱਲ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ ''ਤੇ ਪਹੁੰਚੀਆਂ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ।
ਸੈਕਟਰ-39 ਥਾਣਾ ਪੁਲਸ ਨੇ ਕਲੋਨੀ ’ਚ ਰਹਿਣ ਵਾਲੇ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਇਸ ਤੋਂ ਇਲਾਵਾ ਪੁਲਸ ਘਰਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਦੂਜੇ ਪਾਸੇ ਐੱਸ.ਪੀ. ਹੈੱਡਕੁਆਰਟਰ ਮਨਜੀਤ ਨੇ ਦੱਸਿਆ ਕਿ ਹਮਲਾਵਰ ਕਾਰ ਸਵਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਮਲਾਵਰਾਂ ਨੂੰ ਫੜਨ ਲਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਹਮਲਾਵਰ ਪੁਲਸ ਦੀ ਹਿਰਾਸਤ ਵਿਚ ਹੋਣਗੇ।
ਨਸ਼ੀਲਾ ਪਦਾਰਥ ਖ਼ਰੀਦਣ ਆਏ ਸੀ ਹਮਲਾਵਰ
ਸੈਕਟਰ-38 ਵੈਸਟ ਦੇ ਜਿਸ ਘਰ ਦੇ ਬਾਹਰ ਗੋਲੀਬਾਰੀ ਹੋਈ, ਉਸ ਕੋਲ ਆਸਪਾਸ ਦੇ ਲੋਕ ਨਸ਼ੀਲਾ ਪਦਾਰਥ ਵੇਚਦੇ ਸਨ । ਪੁਲਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੁਲਸ ਮੁਲਾਜ਼ਮਾਂ ’ਤੇ ਗੋਲੀਬਾਰੀ ਕਰਨ ਵਾਲਾ ਨੌਜਵਾਨ ਨਸ਼ੀਲੇ ਪਦਾਰਥ ਖ਼ਰੀਦਣ ਆਇਆ ਹੋਵੇਗਾ। ਨਸ਼ਾ ਕਰਨ ਵਾਲੇ ਲੋਕ ਸੈਕਟਰ-38 ਵੈਸਟ ਤੋਂ ਹੀ ਨਸ਼ੀਲਾ ਪਦਾਰਥ ਖ਼ਰੀਦਦੇ ਹਨ। ਨਸ਼ਾ ਵੇਚਣ ਵਾਲੀ ਮਹਿਲਾ ਬਾਲਾ ਨੂੰ ਸੋਮਵਾਰ ਨੂੰ ਮਲੋਆ ਪੁਲਸ ਨੇ 3.44 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ।
ਕਲੋਨੀ ਦੇ ਚਾਰੇ ਪਾਸੇ ਪੁੱਟੇ ਟੋਏ
ਸੈਕਟਰ-38 ਵੈਸਟ ਕਲੋਨੀ ’ਚ ਨਸ਼ਾ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਫੜਨ ਲਈ ਪੁਲਸ ਨੇ ਵਨਵੇ ਕਰਵਾ ਰੱਖਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਪੂਰੀ ਕਲੋਨੀ ਦੇ ਆਲੇ-ਦੁਆਲੇ ਜੇ.ਸੀ.ਬੀ. ਨਾਲ ਟੋਏ ਪੁਟਵਾ ਰੱਖੇ ਹਨ ਤਾਂ ਜੋ ਨਸ਼ੇ ਖ਼ਰੀਦਣ ਵਾਲੇ ਲੋਕ ਆਪਣੀਆਂ ਗੱਡੀਆਂ ਨੂੰ ਸ਼ਾਰਟਕੱਟ ਤੋਂ ਭਜਾ ਨਾ ਸਕਣ। ਸੈਕਟਰ-38 ਵੈਸਟ ਕਲੋਨੀ’ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ’ਚ ਪੁਲਸ ਮੁਲਾਜ਼ਮ ਨਸ਼ੇ ਵੇਚਣ ਵਾਲਿਆਂ ''ਤੇ ਨਜ਼ਰ ਰੱਖ ਰਹੇ ਹਨ।
ਸੀ.ਸੀ.ਟੀ.ਵੀ. ਕੈਮਰੇ ਤੋਂ ਗੋਲੀਆਂ ਚਲਾਉਣ ਵਾਲਿਆਂ ਦਾ ਰੂਟ ਚੈੱਕ ਕਰਨ ’ਚ ਲੱਗੀ ਹੈ ਪੁਲਸ
ਪੁਲਸ ਮੁਲਾਜ਼ਮਾਂ ''ਤੇ ਗੋਲੀਬਾਰੀ ਕਰਨ ਵਾਲੇ ਨੌਜਵਾਨ ਚੰਡੀਗੜ੍ਹ ਤੋਂ ਮੋਹਾਲੀ ਵੱਲ ਭੱਜੇ ਹਨ। ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜ਼ਿਲ੍ਹਾ ਅਪਰਾਧ ਸੈੱਲ ਦੀਆਂ ਟੀਮਾਂ ਪੁਲਸ ਮੁਲਾਜ਼ਮਾਂ ''ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਫੜਨ ’ਚ ਲੱਗੀਆਂ ਹੋਈਆਂ ਹਨ। ਪੁਲਸ ਮੁਲਾਜ਼ਮ ਸੈਕਟਰ-17 ਸਥਿਤ ਕਮਾਂਡ ਐਂਡ ਕੰਟਰੋਲ ਰੂਮ ਪਹੁੰਚ ਗਏ। ਉੱਥੋਂ ਪੁਲਸ ਹਮਲਾਵਰਾਂ ਦੇ ਫ਼ਰਾਰ ਹੋਣ ਦਾ ਰੂਟ ਬਣਾਉਣ ’ਚ ਲੱਗੀ ਹੈ ਤਾਂ ਕਿ ਪੁਲਸ ਮੁਲਜ਼ਮਾਂ ਨੂੰ ਫੜ ਸਕੇ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੱਕਰ ਮਗਰੋਂ ਸਿਰ ਉੱਤੋਂ ਲੰਘ ਗਈ ਗੱਡੀ ; ਪ੍ਰਾਪਰਟੀ ਡੀਲਰ ਤੇ ਗਊਸ਼ਾਲਾ ਦੇ ਸਰਪ੍ਰਸਤ ਦੀ ਹੋਈ ਦਰਦਨਾਕ ਮੌਤ
NEXT STORY