ਮੋਗਾ (ਗੋਪੀ ਰਾਉਕੇ, ਕਸ਼ਿਸ਼ ਸਿੰਗਲਾ) : ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਮੋਗਾ ਦੇ ਪਿੰਡ ਮੰਗਿਆਲਾ ਵਿਖੇ ਦੋ ਧਿਰਾਂ ਵਿੱਚ ਲੜਾਈ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੇ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾ ਲਿਆ। ਇਥੇ ਦੱਸਣਾ ਬਣਦਾ ਹੈ ਕਿ ਚੋਣ ਲੜ ਰਹੇ ਮਹਿਲਾ ਉਮੀਦਵਾਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਜਦੋਂ ਦੂਜੀ ਧਿਰ ਦੇ ਬੰਦਿਆਂ ਦਾ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ ਦਾ ਵਿਰੋਧ ਕੀਤਾ ਤਾਂ ਉਸ ਕਾਰਨ ਤਕਰਾਰ ਵੱਧ ਗਿਆ।
ਇਹ ਵੀ ਪੜ੍ਹੋ - ਦੇਸ਼ ਭਰ 'ਚ ਸੜ ਰਿਹਾ ਸੀ ਰਾਵਣ, ਹਰਿਆਣਾ 'ਚ ਇਕੱਠੀਆਂ ਬਲੀਆਂ ਇੱਕੋ ਪਰਿਵਾਰ ਦੇ 8 ਜੀਆਂ ਦੀਆਂ ਚਿਖਾਵਾਂ
ਇਸ ਤਕਰਾਰ ਦੀ ਗੱਲ ਮਗਰੋਂ ਹੱਥੋਂ ਪਾਈ ਤੱਕ ਪਹੁੰਚ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਦੌਰਾਨ ਹੋਏ ਲੜਾਈ-ਝਗੜੇ 'ਚ 2 ਵਿਅਕਤੀ ਜਖ਼ਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ 'ਤੇ ਕਾਬੂ ਪਾਇਆ। ਇਸ ਸਬੰਧ ਵਿਚ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸੱਚਾਈ ਦਾ ਪਤਾ ਲੱਗੇਗਾ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਦੋਸਤਾਂ ਨਾਲ ਪਹਿਲਾਂ ਪਾਈ ਪੋਸਟ, ਫਿਰ ਗੁੱਸੇ 'ਚ ਪਤੀ ਨੇ ਕਰ 'ਤਾਂ ਪਤਨੀ ਤੇ ਸੱਸ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਿਲੌਰ ਦੇ ਮੁਠੱਡਾ ਕਲਾਂ 'ਚ ਭਖਿਆ ਮਾਹੌਲ, ਮੌਕੇ 'ਤੇ ਪਹੁੰਚੇ ਅਫ਼ਸਰ
NEXT STORY