ਅਗਰਤਲਾ : ਪੱਛਮੀ ਤ੍ਰਿਪੁਰਾ ਜ਼ਿਲ੍ਹੇ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਨੂੰ ਲੈ ਕੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਿਹਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਸਿਪਾਹੀਜਾਲਾ ਜ਼ਿਲ੍ਹੇ ਦੇ ਮਾਧੂਪੁਰ ਨਿਵਾਸੀ 51 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਦੇਸ਼ ਭਰ 'ਚ ਸੜ ਰਿਹਾ ਸੀ ਰਾਵਣ, ਹਰਿਆਣਾ 'ਚ ਇਕੱਠੀਆਂ ਬਲੀਆਂ ਇੱਕੋ ਪਰਿਵਾਰ ਦੇ 8 ਜੀਆਂ ਦੀਆਂ ਚਿਖਾਵਾਂ
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਦੋ ਪੁੱਤਰਾਂ ਨਾਲ ਮਾਧੋਪੁਰ ਵਿੱਚ ਰਹਿ ਰਿਹਾ ਸੀ ਜਦਕਿ ਉਸਦੀ ਪਤਨੀ ਆਪਣੀ ਮਾਂ ਨਾਲ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਨੇਤਾਜੀਨਗਰ ਵਿੱਚ ਪਿਛਲੇ ਡੇਢ ਸਾਲ ਤੋਂ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਤਨੀ ਨੇ ਆਪਣੇ ਪਤੀ ਦੇ ਖ਼ਿਲਾਫ਼ ਤਲਾਕ ਦਾ ਕੇਸ ਦਰਜ ਕਰਵਾਇਆ ਹੋਇਆ ਸੀ। ਪੱਛਮੀ ਤ੍ਰਿਪੁਰਾ ਦੇ ਪੁਲਸ ਸੁਪਰਡੈਂਟ ਕਿਰਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, 'ਐਤਵਾਰ ਨੂੰ ਉਸਦੀ ਪਤਨੀ ਨੇ ਦੁਰਗਾ ਪੂਜਾ ਦੌਰਾਨ ਆਪਣੇ ਦੋ ਮਰਦ ਦੋਸਤਾਂ ਨਾਲ ਖਿੱਚੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀਆਂ ਸਨ। ਤਸਵੀਰਾਂ ਦੇਖ ਕੇ ਪਤੀ ਗੁੱਸੇ 'ਚ ਆ ਗਿਆ ਅਤੇ ਉਸ ਨੇ ਪਤਨੀ ਦਾ ਕਤਲ ਦੀ ਸਾਜ਼ਿਸ਼ ਰਚੀ।'
ਇਹ ਵੀ ਪੜ੍ਹੋ - ਚੱਲਦੀ ਟਰੇਨ 'ਚ ਬਜ਼ੁਰਗ ਨੇ ਕੀਤਾ ਖ਼ਤਰਨਾਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
ਉਹਨਾਂ ਦੱਸਿਆ, ''ਜਦੋਂ ਮਾਂ-ਧੀ ਘਰ ਪਰਤ ਰਹੀਆਂ ਸਨ ਤਾਂ ਦੋਸ਼ੀਆਂ ਨੇ ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁੱਜੀ ਪੁਲਸ ਟੀਮ ਨੇ ਖੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਇਕ ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਹਰਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਲ ਅਧਿਕਾਰ ਕਮਿਸ਼ਨ ਦੀ ਸਿਫਾਰਿਸ਼, ਮਦਰੱਸਿਆਂ ਨੂੰ ਫੰਡ ਦੇਣੇ ਬੰਦ ਕਰੋ
NEXT STORY