ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬੜੈਚ ਵਿਖੇ ਇਕ ਭਰਾ 10-12 ਸਾਥੀਆਂ ਸਮੇਤ ਆਪਣੀ ਭੈਣ ਦੇ ਸਹੁਰੇ ਘਰ ਜਾ ਪਹੁੰਚਿਆ ਤੇ ਉੱਥੇ ਪਿਸਤੌਲ ਦੀ ਨੋਕ 'ਤੇ ਜੀਜੇ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਲੈ ਗਿਆ।ਜਾਣਕਾਰੀ ਮੁਤਾਬਕ ਨਰਿੰਦਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਦੇ ਘਰ ਉਸ ਦੇ ਸਾਲੇ ਜਸਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਸਹਿਜਾਦ ਥਾਣਾ ਜੋਧਾਂ ਨੇ ਰਾਤੀਂ ਸਾਢੇ ਅੱਠ ਵਜੇ ਆਪਣੇ ਪੰਜ ਸਾਥੀਆਂ ਅਤੇ 6 ਅਣਪਛਾਤਿਆਂ ਨਾਲ ਦਾਖਲ ਹੋ ਕੇ ਪਹਿਲਾਂ 10 ਲੱਖ ਦੀ ਮੰਗ ਕੀਤੀ ਨਾ ਦੇਣ ਤੇ ਸਾਲੇ ਜਸਵੀਰ ਸਿੰਘ ਨੇ ਜੀਜੇ ਦੀ ਛਾਤੀ ਤੇ ਪਿਸਤੌਲ ਤਾਣ ਕੇ ਉਸ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣਾ ਦਾਖਾ ਦੀ ਪੁਲਸ ਨੇ ਜਸਵੀਰ ਸਿੰਘ, ਉਸ ਦੇ ਸਾਥੀਆਂ ਵੀਰਪਾਲ ਸਿੰਘ, ਜੁਗਰਾਜ ਸਿੰਘ, ਮਨਪ੍ਰੀਤ ਸਿੰਘ ਉਰਫ ਹੈਪੀ, ਅਮਨਿੰਦਰ ਸਿੰਘ ਵਾਸੀ ਪਿੰਡ ਮਨਸੂਰਾਂ, ਕੁਲਵਿੰਦਰ ਸਿੰਘ ਪਿੰਡ ਰਾਜਗੜ ਅਤੇ 6 ਹੋਰ ਅਣਪਛਾਤਿਆਂ 'ਤੇ ਧਾਰਾ 308 (2), 331 (6), 351 (2), (3), 191 (3),190 ਬੀ. ਐੱਨ. ਐੱਸ., 25,27/54/59 ਆਰਮ ਐਕਟ ਤਹਿਤ ਅਧੀਨ ਕੇਸ ਦਰਜ ਕਰਕੇ ਮਨਪ੍ਰੀਤ ਸਿੰਘ ਉਰਫ ਹੈਪੀ ਅਤੇ ਕੁਲਵਿੰਦਰ ਸਿੰਘ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਜਸਵੀਰ ਸਿੰਘ ਆਪਣੇ ਸਾਥੀਆਂ ਸਮੇਤ ਫਰਾਰ ਹੈ।
ਇਹ ਖ਼ਬਰ ਵੀਪੜ੍ਹੋ - ਵੱਡੀ ਖ਼ਬਰ: ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ!
ਪੀੜਤ ਨਰਿੰਦਰ ਸਿੰਘ ਵਾਸੀ ਪਿੰਡ ਬੜੈਚ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ 26 ਅਕਤੂਬਰ ਰਾਤ ਨੂੰ ਕਰੀਬ 8:30 ਵਜੇ  ਉਸ ਦਾ ਸਾਲਾ ਜਸਵੀਰ ਸਿੰਘ 10-12 ਬੰਦੇ ਨਾਲ ਲੈ ਕੇ ਸਾਡੇ ਘਰ ਆਇਆ। ਉਸ ਨੇ 5-6 ਵਿਅਕਤੀ ਘਰ ਦੇ ਬਾਹਰ ਖੜੇ ਕਰ ਦਿੱਤੇ ਅਤੇ 5-6 ਵਿਅਕਤੀ ਆਪਣੇ ਨਾਲ ਲੈ ਕੇ ਜਬਰਦਸਤੀ ਘਰ ਅੰਦਰ ਦਾਖਲ ਹੋ ਗਿਆ। ਇਸ ਸਮੇਂ ਉਹ ਆਪਣੇ ਕਮਰੇ ਵਿਚ ਬੈਠਾ ਟੀ.ਵੀ ਦੇਖ ਰਿਹਾ ਸੀ ਅਤੇ ਉਸ ਦੀ ਪਤਨੀ ਸਵਰਨਜੀਤ ਕੌਰ ਘਰ ਦੇ ਕੰਮਕਾਰ ਕਰ ਰਹੀ ਸੀ। ਜਸਵੀਰ ਸਿੱਧਾ ਉਸ ਦੇ ਕਮਰੇ ਅੰਦਰ ਆਇਆ, ਜਿਸ ਦੇ ਹੱਥ ਵਿਚ ਪਿਸਟਲ ਫੜਿਆ ਹੋਇਆ ਸੀ ਤੇ ਬਾਕੀ ਨਾਲ ਦੇ ਸਾਰੇ ਵਿਅਕਤੀਆਂ ਕੋਲ ਮਾਰੂ ਹਥਿਆਰ ਬੇਸਬਾਲ ਡਾਂਗਾਂ ਫੜੀਆਂ ਹੋਈਆਂ ਸਨ। ਜਸਵੀਰ ਸਿੰਘ ਨੇ ਪਿਸਤੌਲ ਸਿੱਧਾ ਉਸ ਦੀ ਛਾਤੀ 'ਤੇ ਲਗਾ ਲਿਆ ਅਤੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰਨ ਲੱਗ ਪਿਆ, ਜਿਸ ਨੂੰ ਉਸ ਨੇ ਕਿਹਾ ਕਿ ਉਸ ਕੋਲ ਪਾਸ ਇੰਨੇ ਪੈਸੇ ਨਹੀਂ ਹਨ। ਜਸਵੀਰ ਸਿੰਘ ਉਸ ਨੂੰ ਜ਼ਬਰਦਸਤੀ ਡਰਾ ਧਮਕਾ ਕੇ ਦਰਾਜ ਵਿਚ ਪਏ 50 ਹਜ਼ਾਰ ਰਪਏ ਲੈ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਚਲਾ ਗਿਆ। ਉਹ ਜਾਂਦਾ ਜਾਂਦਾ ਇਹ ਵੀ ਕਹਿ ਗਿਆ ਕਿ 'ਹੋਰ ਪੈਸਿਆਂ ਦਾ ਇੰਤਜਾਮ ਕਰਕੇ ਰੱਖੀਂ ਮੈਂ ਦੁਬਾਰਾ ਫਿਰ ਆਵਾਂਗਾ।' ਉਸ ਨੇ ਦੱਸਿਆ ਕਿ ਜਸਵੀਰ ਸਿੰਘ ਤੇ ਉਸ ਦੇ ਸਾਥੀ ਕੱਲ੍ਹ ਦੇ ਫਿਰ ਦੁਬਾਰਾ ਉਨ੍ਹਾਂ ਦੇ ਘਰ ਦੇ ਆਸ-ਪਾਸ ਗੇੜੇ ਕੱਢ ਰਹੇ ਹਨ, ਜੋ ਉਸ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਨਵਾਂ ਮੋੜ
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮੰਨਸੂਰਾ ਥਾਣਾ ਜੋਧਾਂ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰਾਜਗੜ ਥਾਣਾ ਸੁਧਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਸਾਲਾ ਜਸਵੀਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 
ਦਾਗਦਾਰ ਹੋਇਆ ਪਵਿੱਤਰ ਰਿਸ਼ਤਾ, ਪਤਨੀ ਛੱਡ ਗਈ ਤਾਂ ਪਤੀ ਨੇ ਸਕੀ ਧੀ ਨਾਲ ਹੀ...
NEXT STORY