ਜ਼ੀਰਾ (ਗੁਰਮੇਲ ਸੇਖਵਾਂ)– ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਸੇਖਵਾਂ ਵਿਚ ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਆਪਣੇ ਹੀ ਸਾਥੀ ਦੀ ਸਿਰ ’ਤੇ ਕਿਸੇ ਚੀਜ਼ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮੁਲਜ਼ਮ ਪ੍ਰਵਾਸੀ ਲਾਸ਼ ਨੂੰ ਘੜੀਸ ਕੇ ਬਾਹਰ ਖੇਤਾਂ ਵਿਚ ਲੈ ਆਇਆ ਅਤੇ ਉੱਥੇ ਉਸ ਨੂੰ ਨਗਨ ਹਾਲਤ ’ਚ ਸੁੱਟ ਕੇ ਫਰਾਰ ਹੋ ਗਿਆ। ਪੁਲਸ ਅਨੁਸਾਰ ਫਰਾਰ ਪ੍ਰਵਾਸੀ ਮਜ਼ਦੂਰ ਦੀਆਂ ਗਤੀਵਿਧੀਆਂ ਕੈਮਰੇ ’ਚ ਕੈਦ ਹੋਈਆਂ ਹਨ, ਜਿਸ ਦੇ ਆਧਾਰ ’ਤੇ ਪੁਲਸ ਅਗਲੇਰੀ ਜਾਂਚ ਕਰ ਰਹੀ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਪਿੰਡ ਸੇਖਵਾਂ ਦੇ ਸਾਬਕਾ ਸਰਪੰਚ ਗੁਰਪ੍ਰੇਮ ਸਿੰਘ ਬੱਬੂ ਪੁੱਤਰ ਅਜੈਬ ਸਿੰਘ ਵਾਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਹਾਰ ਨਿਵਾਸੀ ਦੋ ਪ੍ਰਵਾਸੀ ਰਾਜੂ ਅਤੇ ਰਵੀ ਉਸ ਕੋਲ ਖੇਤਾਂ ’ਚ ਕੰਮ ਕਰਨ ਲਈ ਆਏ ਸਨ ਅਤੇ ਉਹ ਉਨ੍ਹਾਂ ਦੇ ਪਿੰਡ ਕਾਲੀਆਂ ਵਾਲੀ ਰੋਡ ’ਤੇ ਬਣੇ ਖੇਤਾਂ ਦੇ ਮਕਾਨ ਵਿਚ ਰੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਕਤ ਦੋਵਾਂ ਪ੍ਰਵਾਸੀਆਂ ’ਚ ਖਾਣਾ ਖਾਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਉਕਤ ਵਿਵਾਦ ਤੋਂ ਬਾਅਦ ਰਵੀ ਨੇ ਰਾਜੂ ਦੇ ਸਿਰ ’ਤੇ ਕਿਸੇ ਚੀਜ਼ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ।
ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਜ਼ੀਰਾ ਸਦਰ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸੰਗਰੂਰ ਵਿਚ ‘ਆਪ’ ਦੇ ਕੌਂਸਲਰ ਅਤੇ ਸੀਨੀਅਰ ਅਕਾਲੀ ਆਗੂ ਭਾਜਪਾ ਵਿਚ ਸ਼ਾਮਲ
NEXT STORY