ਲੁਧਿਆਣਾ (ਰਾਜ) : ਮਹਾਂਨਗਰ 'ਚ ਕੁੱਝ ਦੇਰ ਦੇ ਮੀਂਹ ਨੇ ਤਾਜਪੁਰ ਰੋਡ ਵਿਖੇ ਦਹਿਸ਼ਤ ਮਚਾ ਦਿੱਤੀ। ਮੀਂਹ ਕਾਰਨ ਡੇਅਰੀ ਦਾ ਲੈਂਟਰ ਡਿੱਗ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਦੂਰ-ਦੂਰ ਤੱਕ ਲੋਕ ਡਰ ਗਏ। ਲੈਂਟਰ ਹੇਠ ਦੱਬਣ ਕਾਰਨ 12 ਪਸ਼ੂਆਂ ਦੀ ਮੌਤ ਹੋ ਗਈ ਪਰ ਚੰਗੀ ਗੱਲ ਇਹ ਰਹੀ ਕਿ ਡੇਅਰੀ ਦੇ ਵਰਕਰ ਉਸ ਸਮੇਂ ਅੰਦਰ ਨਹੀਂ ਸਨ। ਇਸ ਲਈ ਸਾਰੇ ਵਰਕਰ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ : ਦਸੂਹਾ ਰੇਲਵੇ ਸਟੇਸ਼ਨ ਨੇੜੇ ਬੇਗਮਪੁਰਾ ਐਕਸਪ੍ਰੈੱਸ ਦਾ ਇੰਜਣ ਫੇਲ੍ਹ, ਬੁਰੀ ਤਰ੍ਹਾਂ ਡਰ ਗਏ ਲੋਕ
ਡੇਅਰੀ ਦੇ ਮਾਲਕ ਹਨੀ ਨੇ ਦੱਸਿਆ ਕਿ ਇਹ ਡੇਅਰੀ ਉਸ ਦੇ ਦਾਦਾ ਦੇ ਸਮੇਂ ਦੀ ਹੈ। ਦੁਪਹਿਰ ਨੂੰ ਭਾਰੀ ਮੀਂਹ ਪੈ ਰਿਹਾ ਸੀ। ਇਸ ਦੌਰਾਨ ਅਚਾਨਕ ਡੇਅਰੀ ਦਾ ਲੈਂਟਰ ਡਿੱਗ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਅਜੇ Active ਰਹੇਗਾ ਮਾਨਸੂਨ, ਜਾਣੋ 4 ਜੁਲਾਈ ਤੱਕ ਮੌਸਮ ਦਾ ਹਾਲ
ਹਨੀ ਦਾ ਕਹਿਣਾ ਹੈ ਕਿ ਅੰਦਰ ਕੰਮ ਕਰਨ ਵਾਲੇ ਵਰਕਰ ਵਾਲ-ਵਾਲ ਬਚ ਗਏ ਪਰ ਉਸ ਦੇ ਡੇਅਰੀ ਦੇ 12 ਪਸ਼ੂਆਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਕ੍ਰੇਨਾਂ ਮੰਗਵਾ ਕੇ ਮਲਬਾ ਚੁੱਕ ਕੇ ਬਾਹਰ ਕੱਢਿਆ ਗਿਆ। ਉੱਧਰ, ਲੋਕਾਂ ਦਾ ਕਹਿਣਾ ਹੈ ਕਿ ਲੈਂਟਰ ਕਾਫੀ ਸਮਾਂ ਪੁਰਾਣਾ ਸੀ, ਜੋ ਕਮਜ਼ੋਰ ਹੋ ਗਿਆ ਸੀ। ਇਸ ਲਈ ਮੀਂਹ ਕਾਰਨ ਡਿੱਗ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਰ ਦਿੱਤਾ ਕਤਲ
NEXT STORY