ਲੁਧਿਆਣਾ (ਗੌਤਮ, ਰਿਸ਼ੀ)- ਦੇਰ ਰਾਤ ਹੈਬੋਵਾਲ ਦੇ ਚੂਹੜਪੁਰ ਰੋਡ ’ਤੇ ਲੁੱਟ-ਖੋਹ ਦੇ ਮਾਮਲਿਆਂ ’ਚ ਲੋੜੀਂਦੇ ਮੁਲਜ਼ਮਾਂ ਅਤੇ ਪੁਲਸ ਪਾਰਟੀ ਵਿਚਕਾਰ ਕ੍ਰਾਸ ਫਾਇਰਿੰਗ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਮੁਲਜ਼ਮਾਂ ਨੇ ਪੁਲਸ ’ਤੇ 2 ਗੋਲੀਆਂ ਚਲਾਈਆਂ ਤੇ ਪੁਲਸ ਪਾਰਟੀ ਨੇ ਆਪਣੇ ਬਚਾਅ ’ਚ ਇਕ ਗੋਲੀ ਚਲਾਈ, ਜਿਸ ਨਾਲ ਮੁਲਜ਼ਮ ਦੀ ਸੱਜੀ ਲੱਤ ਜ਼ਖਮੀ ਹੋ ਗਈ। ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਏ.ਡੀ.ਸੀ.ਪੀ. ਅਮਨ ਬਰਾੜ, ਇੰਸਪੈਕਟਰ ਸੀ.ਆਈ.ਏ.-1 ਰਾਜੇਸ਼ ਕੁਮਾਰ, ਇੰਸਪੈਕਟਰ ਕੁਲਵੰਤ ਕੌਰ, ਹੈਬੋਵਾਲ ਪੁਲਸ ਨੇ ਮੁਲਜ਼ਮ ਦੀ ਪਛਾਣ ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਤਾਜਪੁਰ ਰੋਡ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਆ ਕੇ ਬੰਦੇ ਨੇ ਲਾ'ਤਾ 500-500 ਦੇ ਨੋਟਾਂ ਦਾ ਢੇਰ, ਪੂਰਾ ਮਾਮਲਾ ਕਰ ਦੇਵੇਗਾ ਹੈਰਾਨ
ਏ.ਡੀ.ਸੀ.ਪੀ. ਅਮਨ ਬਰਾੜ ਨੇ ਦੱਸਿਆ ਕਿ ਸੀ.ਆਈ.ਏ. ਦੀ ਟੀਮ ਸਬ-ਇੰਸਪੈਕਟਰ ਹਰਜਾਪ ਸਿੰਘ ਨਾਲ ਰੇਲਵੇ ਟਰੈਕ ਨੇੜੇ ਗਸ਼ਤ ਕਰ ਰਹੀ ਸੀ। ਚੈਕਿੰਗ ਦੌਰਾਨ ਜਦੋਂ ਐਕਟਿਵਾ ’ਤੇ ਜਾ ਰਹੇ ਮੁਲਜ਼ਮ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ਟੀਮ ਨੇ ਗੋਲੀਆਂ ਚਲਾ ਦਿੱਤੀਆਂ।

ਬਚਾਅ ’ਚ ਪੁਲਸ ਟੀਮ ਨੇ ਵੀ ਇਕ ਗੋਲੀ ਚਲਾਈ, ਜਿਸ ਨਾਲ ਮੁਲਜ਼ਮ ਜ਼ਖਮੀ ਹੋ ਗਿਆ। ਪੁਲਸ ਨੇ ਮੁਲਜ਼ਮ ਕੋਲੋਂ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮ ਦੀ ਐਕਟਿਵਾ ਅਤੇ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ। ਫੋਰੈਂਸਿਕ ਟੀਮ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ ਤੇ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਦੀ ਸਪਲਾਈ ਕਰਨ ਗਈ ਔਰਤ ਰੰਗੇ ਹੱਥੀਂ ਪੁਲਸ ਨੇ ਕੀਤੀ ਕਾਬੂ, ਹੈਰੋਇਨ ਤੇ ਡਰੱਗ ਮਨੀ ਵੀ ਹੋਈ ਬਰਾਮਦ
NEXT STORY