ਮੋਹਾਲੀ (ਨਿਆਮੀਆ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੀਆਂ ਆਪਣੀਆਂ ਪਾਠ-ਪੁਸਤਕਾਂ ਦੇ ਸਰਵਰਕਾਂ ਦੇ ਡਿਜ਼ਾਈਨ ਆਪ ਤਿਆਰ ਕਰਨ ਦਾ ਮੌਕਾ ਦਿੱਤਾ ਹੈ। ਇਹ ਮੌਕਾ ਨਾ ਸਿਰਫ ਕਿਸੇ ਸੂਬੇ 'ਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਸਗੋਂ ਇਹ ਇੱਕ ਮੁਕਾਬਲਾ ਵੀ ਹੈ। ਇਸ 'ਚੋਂ ਵਧੀਆ ਸਰਵਰਕ ਡਿਜ਼ਾਈਨ ਪਾਠ-ਪੁਸਤਕਾਂ 'ਤੇ ਲਾਗੂ ਵੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਭਾਰੀ ਪਰੇਸ਼ਾਨੀ 'ਚ ਫਸੇ, ਜਾਣੋ ਕੀ ਹੈ ਪੂਰਾ ਮਾਮਲਾ
ਬੋਰਡ ਦੇ ਸਕੱਤਰ ਅਵੀਕੇਸ਼ ਗੁਪਤਾ ਪੀ. ਸੀ. ਐੱਸ. ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 30 ਸਤੰਬਰ ਸ਼ਾਮ 5 ਵਜੇ ਤੱਕ ਵਿਦਿਆਰਥੀ ਆਪਣੀ ਕਲਾਕਾਰੀ ਨੂੰ ਡਿਜੀਟਲ ਫਾਰਮੈਟ (JPEG, PNG ਆਦਿ) 'ਚ apo.material.pseb@gmail.com 'ਤੇ ਭੇਜ ਸਕਦੇ ਹਨ। ਉਹ ਆਪਣਾ ਪੂਰਾ ਨਾਮ, ਪੂਰਾ ਪਤਾ, ਸਕੂਲ ਦੇ ਵੇਰਵੇ ਸੰਪਰਕ ਲਈ ਜਾਣਕਾਰੀ ਅਤੇ ਡਿਜ਼ਾਈਨ ਨੂੰ ਤਿਆਰ ਕਰਨ ਦਾ ਸੰਖੇਪ ਵੇਰਵਾ ਵੀ ਨਾਲ ਭੇਜਣਗੇ। ਉਨ੍ਹਾਂ ਵੱਲੋਂ ਡਿਜ਼ਾਈਨ ਕੀਤੇ ਗਏ ਸਰਵਰਕ ਡਿਜ਼ਾਈਨ ਦੀ ਚੋਣ ਦਾ ਆਖ਼ਰੀ ਫ਼ੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਵੇਗਾ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਡਿਜ਼ਾਈਨ ਨੂੰ ਨਾ ਸਿਰਫ਼ ਪਾਠ-ਪੁਸਤਕ ਦੇ ਕਵਰ ਪੰਨੇ 'ਤੇ ਪ੍ਰਿੰਟ ਕਰਵਾਇਆ ਜਾਵੇਗਾ, ਸਗੋਂ ਡਿਜ਼ਾਈਨਰ ਦਾ ਨਾਮ ਵੀ ਉਸ 'ਤੇ ਅੰਕਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਤੋਂ ਦੁਖੀ ਮਾਂ ਦੀ ਵੀਡੀਓ ਵਾਇਰਲ, ਹੱਥ ਬੰਨ੍ਹ ਜੋ ਬੋਲ ਬੋਲੇ, ਤੁਹਾਨੂੰ ਵੀ ਭਾਵੁਕ ਕਰ ਦੇਣਗੇ (ਵੀਡੀਓ)
ਇਸ ਤੋਂ ਇਲਾਵਾ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਗੁਪਤਾ ਨੇ ਕਿਹਾ ਕਿ ਵਿੱਦਿਅਕ ਸਮੱਗਰੀ 'ਤੇ ਆਪਣੀ ਪਛਾਣ ਬਣਾਉਣ ਲਈ ਕਲਾਤਮਕਤਾ ਦੀ ਡੂੰਘੀ ਭਾਵਨਾ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ। ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲਿਆਂ ਨੂੰ ਮੌਲਿਕਤਾ ਦਾ ਇੱਕ ਐਲਾਨਨਾਮਾ ਵੀ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਮੁਕਾਬਲੇ 'ਚ ਸਿਰਫ ਪੰਜਾਬ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਉਹ ਇਹ ਕਾਰਜ ਆਪੋ-ਆਪਣੇ ਅਧਿਆਪਕਾਂ ਦੀ ਰਹਿਨੁਮਾਈ 'ਚ ਵੀ ਕਰ ਸਕਦੇ ਹਨ। ਇਹ ਮੌਕਾ ਵਿਦਿਆਰਥੀਆਂ, ਅਧਿਕਾਰੀਆਂ ਤੇ ਆਰਟ ਡਿਜ਼ਾਈਨਰਾਂ ਲਈ ਦਿਲਚਸਪੀ ਭਰੀ ਵੰਗਾਰ ਵਾਂਗ ਸਿੱਧ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਬੰਧਿਤ 145 ਪਾਠ-ਪੁਸਤਕਾਂ ਦੀ ਸੂਚੀ ਅਤੇ ਐਲਾਨਨਾਮਾ ਵੀ ਆਪਣੀ ਵੈੱਬਸਾਈਟ www.pseb.ac.in 'ਤੇ ਉਪਲੱਬਧ ਕਰਵਾ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ SHO ਨਵਦੀਪ ਸਿੰਘ 'ਤੇ ਡਿੱਗੀ ਗਾਜ, ਹੋਏ ਡਿਸਮਿਸ, ਅੱਜ ਹੋਵੇਗਾ ਜਸ਼ਨਬੀਰ ਦਾ ਸਸਕਾਰ
NEXT STORY